ਪਿਊਮਾ ਦੀ ਬ੍ਰਾਂਡ ਅੰਬੈਸਡਰ ਬਣੀ ਮੈਰੀਕਾਮ

Monday, Feb 18, 2019 - 05:19 PM (IST)

ਪਿਊਮਾ ਦੀ ਬ੍ਰਾਂਡ ਅੰਬੈਸਡਰ ਬਣੀ ਮੈਰੀਕਾਮ

ਨਵੀਂ ਦਿੱਲੀ : ਖੇਡਾਂ ਦਾ ਸਮਾਨ ਬਣਾਉਣ ਵਾਲੀ ਦੁਨੀਆ ਦੀ ਮਸ਼ਹੂਰ ਕੰਪਨੀ ਪਿਊਮਾ ਨੇ 6 ਵਾਰ ਦੀ ਮਹਿਲਾ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੂੰ ਸੋਮਵਾਰ ਨੂੰ 2 ਸਾਲ ਲਈ ਆਪਣਾ ਬ੍ਰਾਂਡ ਦੂਤ ਨਿਯੁਕਤ ਕੀਤਾ। ਮੈਰਾਕਾਮ ਮਹਿਲਾ ਟ੍ਰੇਨਿੰਗ ਵਰਗ ਵਿਚ ਪਿਊਮਾ ਦੀ ਭਾਰਤ ਵਿਚ ਨਵੀਂ ਬ੍ਰਾਂਡ ਦੂਤ ਹੋਵੇਗੀ ਅਤੇ ਉਹ ਦੇਸ਼ ਵਿਚ ਮਾਰਕੇਟਿੰਗ ਮੁਹਿੰਮ ਵਿਚ ਬ੍ਰਾਂਡ ਦੀ ਅਗਵਾਈ ਕਰੇਗੀ। ਇਸ ਕਰਾਰ ਦੇ ਬਾਰੇ ਮੈਰੀਕਾਮ ਨੇ ਕਿਹਾ, ''ਮਹਿਲਾ ਅਤੇ ਮਾਂ ਹੋਣ ਕਾਰਨ ਮੈਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਮੈਂ ਆਪਣੇ ਪਰਿਵਾਰ ਅਤੇ ਟੀਮ ਦੀ ਮਦਦ ਨਾਲ ਨਜਿੱਠਣ ਵਿਚ ਸਫਲ ਰਹੀ। ਉਸ ਨੇ ਕਿਹਾ, ''ਇਕ ਬ੍ਰਾਂਡ ਦੇ ਰੂਪ 'ਚ ਪਿਊਮਾ ਨੇ ਹਮੇਸ਼ਾ ਮਹਿਲਾ ਦਾ ਸਮਰਥਨ ਅਤੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਹੈ, ਜਿਸ ਕਾਰਨ ਇਹ ਪੂਰੀ ਤਰ੍ਹਾਂ ਨਾਲ ਮੇਰੇ ਲਈ ਫਿੱਟ ਹੈ।''


Related News