ਸ਼ਾਨਦਾਰ ਪਾਰੀ ਖੇਡ ਮਨੀਸ਼ ਪਾਂਡੇ ਨੇ ਪੇਸ਼ ਕੀਤੀ ਟੀ20 ਵਿਸ਼ਵ ਕੱਪ ਲਈ ਮਜ਼ਬੂਤ ਦਾਅਵੇਦਾਰੀ

01/31/2020 6:02:02 PM

ਸਪੋਰਸਟ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੌਥਾ ਟੀ-20 ਮੁਕਾਬਲਾ ਵੇਲਿੰਗਟਨ ਦੇ ਵੇਸਟਪੈਕ ਸਟੇਡੀਅਮ 'ਚ ਖੇਡਿਆ ਗਿਆ। ਜਿੱਥੇ ਭਾਰਤ ਨੇ ਰੋਮਾਂਚਕ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ ਸੁਪਰ ਓਵਰ 'ਚ ਹਰਾ ਕੇ ਇਸ ਮੈਚ 'ਚ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਇਸ ਸੀਰੀਜ਼ 'ਚ 4-0 ਦੇ ਸਕੋਰ ਨਾਲ ਆਪਣੇ ਆਪ ਨੂੰ ਅਜੇਤੂ ਬਰਕਰਾਰ ਰੱਖਿਆ। ਇਸ਼ ਮੈਚ ਵਿਚ ਮਨੀਸ਼ ਪਾਂਡੇ ਨੇ 36 ਗੇਂਦ 'ਚ ਅਜੇਤੂ 50 ਦੌੜਾਂ ਬਣਾ ਕੇ ਭਾਰਤ ਨੂੰ 8 ਵਿਕਟਾਂ 'ਤੇ 165 ਦੌੜਾਂ ਤੱਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਇਕ ਸਮੇਂ 6 ਵਿਕਟਾਂ 88 ਦੌੜਾਂ 'ਤੇ ਗੁਆ ਦਿੱਤੀਆਂ ਸਨ। ਲੱਗਣ ਲੱਗਾ ਸੀ ਕਿ ਭਾਰਤ ਨਿਊ‍ਜ਼ੀਲੈਂਡ ਸਾਹਮਣੇ ਵੱਡਾ ਸ‍ਕੋਰ ਖੜਾ ਨਹੀਂ ਕਰ ਸਕੇਗੀ ਪਰ ਮੱਧ ਕ੍ਰਮ ਦੇ ਬੱਲੇਬਾਜ਼ ਮਨੀਸ਼ ਪਾਂਡੇ ਨੇ ਅਜਿਹਾ ਨਹੀਂ ਹੋਣ ਦਿੱਤਾ। ਮਨੀਸ਼ ਪਾਂਡੇ ਨੇ ਸੰਭਲੀ ਹੋਈ ਅਰਧ ਸੈਂਕਡ਼ੇ ਵਾਲੀ ਪਾਰੀ ਖੇਡ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।

PunjabKesari

ਮਨੀਸ਼ ਪਾਂਡੇ ਨੇ ਸ਼ਾਰਦੁਲ ਠਾਕੁਰ (15 ਗੇਂਦ 'ਚ 20 ਦੌੜਾਂ) ਦੇ ਨਾਲ ਪਾਰੀ ਨੂੰ ਅੱਗੇ ਵਧਾਇਆ। ਨਵਦੀਪ ਸੈਨੀ 11 ਦੌੜਾਂ ਬਣਾ ਕੇ ਅਜੇਤੂ ਰਿਹਾ। ਮਨੀਸ਼ ਪਾਂਡੇ ਨੇ ਠਾਕੁਰ ਦੇ ਨਾਲ 7ਵੀਂ ਵਿਕਟ ਲਈ 43 ਦੌੜਾਂ ਜੋੜੀਆਂ। ਇਸ ਤੋਂ ਬਾਅਦ ਸੈਨੀ ਦੇ ਨਾਲ 22 ਦੌੜਾਂ ਦੀ ਸਾਂਝੇਦਾਰੀ ਕੀਤੀ। ਮਨੀਸ਼ ਪਾਂਡੇ ਨੇ ਆਪਣਾ ਅਰਧ ਸੈਕੜਾ 36 ਗੇਂਦਾਂ 'ਚ ਪੂਰਾ ਕੀਤਾ। ਭਾਰਤ ਪੰਜ ਮੈਚਾਂ ਦੀ ਸੀਰੀਜ਼ 'ਚ 3-0 ਨਾਸ ਅੱਗੇ ਹੈ। ਮਨੀਸ਼ ਪਾਂਡੇ ਨੇ ਅੱਜ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ, ਉਸ ਨੇ ਅੱਜ ਸਾਰਿਆਂ ਦਾ ਦਿਲ ਜਿੱਤ ਲਿਆ। ਮਨੀਸ਼ ਪਾਂਡੇ ਲਈ ਅੱਜ ਵੱਡਾ ਮੌਕਾ ਸੀ ਅਤੇ ਉਸ ਨੇ ਇਸ ਮੌਕੇ ਦਾ ਭਰਪੂਰ ਫਾਇਦਾ ਚੁੱਕਿਆ। ਉਹ ਅਕ‍ਸਰ ਟੀਮ ਤੋਂ ਅੰਦਰ ਬਾਹਰ ਹੁੰਦਾ ਰਹਿੰਦਾ ਹੈ। ਕਈ ਵਾਰ ਤਾਂ ਟੀਮ ਦੇ ਨਾਲ ਵੀ ਹੁੰਦੇ ਹਨ, ਪਰ ਪ‍ਲੇਇੰਗ ਇਲੈਵਨ 'ਚ ਉਸ ਨੂੰ ਮੌਕਾ ਨਹੀਂ ਮਿਲਦਾ ਹੈ। ਅੱਜ ਜੋ ਮੌਕਾ ਉਸ ਨੂੰ ਮਿਲਿਆ, ਉਸ 'ਚ ਉਸ ਨੇ ਆਪਣੇ ਆਪ ਨੂੰ ਸਾਬਿਤ ਕੀਤਾ ਸ਼ਾਨਦਾਰ ਅਰਧ ਸੈਂਕੜਾ ਹੀ ਨਹੀਂ ਲਾਇਆ, ਸਗੋਂ ਟੀਮ ਇੰਡੀਆ ਨੂੰ ਵੀ ਸਨ‍ਮਾਨਜਨਕ ਸ‍ਥਿਤੀ 'ਚ ਪਹੁੰਚਾਇਆ। 

PunjabKesari

ਮਨੀਸ਼ ਪਾਂਡੇ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ‍ਨੇ ਹੁਣ ਤੱਕ 31 ਟੀ-20 ਮੈਚ ਖੇਡੇ ਹਨ, ਜਿਸ 'ਚ ਉਸ ‍ਨੇ 46.40 ਦੇ ਔਸਤ ਨਾਸ 696 ਦੌੜਾਂ ਬਣਾਈਆਂ ਹਨ।  ਹੁਣ ਤਕ ਉਹ ਤਿੰਨ ਅਰਧ ਸੈਂਕੜੇ ਵੀ ਆਪਣੇ ਨਾਂ ਕਰ ਚੁੱਕਾ ਹੈ। ਜੇਕਰ ਵਨ ਡੇ ਮੈਚਾਂ ਦੀ ਗੱਲ ਕਰੀਏ ਤਾਂ ਮਨੀਸ਼ ਪਾਂਡੇ ਹੁਣ ਤੱਕ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਮਨੀਸ਼ ਪਾਂਡੇ ਨੇ 20 ਵਨ ਡੇ ਮੈਚਾਂ 'ਚ ਖੇਡਣ ਦਾ ਮੌਕਾ ਮਿਲਿਆ ਹੈ, ਉਨ੍ਹਾਂ 'ਚ ਉਸ ਨੇ 34.61 ਦੀ ਔਸਤ ਨਾਲ 450 ਦੌੜਾਂ ਬਣਾਈਆਂ ਹਨ। ਵਨ ਡੇ 'ਚ ਉਹ ਹੁਣ ਤਕ ਇਕ ਸੈਂਕੜਾ ਦੋ ਅਰਧ ਸੈਂਕੜੇ ਲਗਾ ਚੁੱਕਾ ਹੈ।


Related News