ਮਣਿਕਾ ਬੱਤਰਾ ਦੀ ਟੀਮ ਏਸ਼ੀਆ ਬਣੀ ਵਾਲਡਨਰ ਕੱਪ ਚੈਂਪੀਅਨ
Tuesday, Dec 17, 2024 - 12:29 PM (IST)
ਓਸਲੋ– ਭਾਰਤ ਦੀ ਟੇਬਲ ਟੈਨਿਸ ਸਟਾਰ ਮਣਿਕਾ ਬੱਤਰਾ ਸਿਤਾਰਿਆਂ ਨਾਲ ਸਜ਼ੀ ‘ਟੀਮ ਏਸ਼ੀਆ’ ਦਾ ਹਿੱਸਾ ਸੀ, ਜਿਸ ਨੇ ਇੱਥੇ ਵਾਲਡਨਰ ਕੱਪ ਦੇ ਪਹਿਲੇ ਆਯੋਜਨ ਵਿਚ ‘ਟੀਮ ਵਰਲਡ’ ਨੂੰ ਹਰਾ ਕੇ ਖਿਤਾਬ ਜਿੱਤਿਆ। ਟੀਮ ਏਸ਼ੀਆ ਵਿਚ ਮਣਿਕਾ ਤੋਂ ਇਲਾਵਾ ਟੇਬਲ ਟੈਨਿਸ ਦੇ ਧਾਕੜ ਚੀਨ ਦੇ ਮਾ ਲੋਂਗ, ਓਲੰਪਿਕ ਸੋਨ ਤਮਗਾ ਜੇਤੂ ਚੇਨ ਮੇਂਗ, ਦੱਖਣੀ ਕੋਰੀਆ ਦੇ ਸ਼ਿਨ ਯੁਬਿਨ ਤੇ ਕਜ਼ਾਕਿਸਤਾਨ ਦੇ ਕਿਰਿਲ ਗੇਰਾਸਿਮੇਂਕੋ ਸ਼ਾਮਲ ਸਨ। ਟੀਮ ਏਸ਼ੀਆ ਨੇ ਟੀਮ ਵਰਲਡ ਨੂੰ 14-0 ਨਾਲ ਹਰਾਇਆ। ਟੀਮ ਵਰਲਡ ਵਿਚ ਟਰੁਲਸ ਮੋਰੇਗਾਰਡ, ਦਿਮਿਤ੍ਰਿਜ ਓਲਤਚਾਰੋਵ, ਹਿਊਗੋ ਕਾਲਡੇਰਾਨੋ, ਐਡ੍ਰਿਆਨਾ ਡਿਆਜ਼ ਤੇ ਬਰਨਾਡੇਟ ਸਜੋਕਸ ਵਰਗੇ ਖਿਡਾਰੀ ਸਨ।