ਨਿਰਾਸ਼ਾ ਨੂੰ ਭੁਲਾਉਣਾ ਚਾਹੇਗੀ ਮੈਨਚੈਸਟਰ ਦੀ ਟੀਮ

04/20/2019 12:00:45 AM

ਲੰਡਨ — ਇੰਗਲਿਸ਼ ਫੁੱਟਬਾਲ ਕਲੱਬ ਮੈਨਚੈਸਟਰ ਨੂੰ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ 'ਚ ਟਾਟੇਨਹਮ ਖ਼ਿਲਾਫ਼ ਅਵੇਅ ਗੋਲ ਦੇ ਆਧਾਰ 'ਤੇ ਹਾਰ ਕੇ ਬਾਹਰ ਹੋਣਾ ਪਿਆ ਸੀ। ਹਾਲਾਂਕਿ ਹੁਣ ਸਿਟੀ ਨੂੰ ਉਸ ਹਾਰ ਦੀ ਨਿਰਾਸ਼ਾ ਨੂੰ ਭੁਲਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਟਾਟੇਨਹਮ ਖ਼ਿਲਾਫ਼ ਮੈਦਾਨ ਵਿਚ ਉਤਰਨਾ ਪਵੇਗਾ।
ਖ਼ਿਤਾਬ 'ਤੇ ਕਬਜ਼ਾ ਕਰਨ ਉਤਰੇਗਾ ਜੁਵੈਂਟਸ
ਚੈਂਪੀਅਨਜ਼ ਲੀਗ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਇਕ ਵਾਰ ਮੁੜ ਜੁਵੈਂਟਸ ਦੀ ਟੀਮ ਇਟਲੀ ਦੀ ਸੀਰੀ-ਏ ਲੀਗ ਵਿਚ ਲਗਾਤਾਰ ਅੱਠਵੇਂ ਖ਼ਿਤਾਬ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਸ਼ਨਿਚਰਵਾਰ ਨੂੰ ਮੈਦਾਨ ਵਿਚ ਉਤਰੇਗੀ। ਮੈਨੇਜਰ ਮਾਸੇਮੀਲੀਆਨੋ ਅਲੇਗਰੀ ਦੀ ਟੀਮ ਸੀਰੀ-ਏ ਵਿਚ ਫਿਓਰੇਂਟੀਨਾ ਨਾਲ ਭਿੜਨ ਜਾ ਰਹੀ ਹੈ।
ਦੂਜੇ ਸਥਾਨ ਲਈ ਏਟਲੇਟਿਕੋ ਤੇ ਰੀਅਲ ਵਿਚਾਲੇ ਰੋਮਾਂਚਕ ਮੁਕਾਬਲਾ
ਬੇਸ਼ੱਕ ਸਪੈਨਿਸ਼ ਲੀਗ ਲਾ ਲੀਗਾ ਵਿਚ ਬਾਰਸੀਲੋਨਾ ਦੀ ਟੀਮ ਪਿਛਲੇ 11 ਸਾਲਾਂ ਵਿਚ ਆਪਣੇ ਅੱਠਵੇਂ ਖ਼ਿਤਾਬ ਨੂੰ ਜਿੱਤਣ ਦੇ ਨੇੜੇ ਹੈ ਪਰ ਇਸ ਦੇ ਬਾਵਜੂਦ ਇਹ ਲੀਗ ਰੋਮਾਂਚਕ ਹੋ ਗਈ ਹੈ। ਦੂਜੇ ਸਥਾਨ ਲਈ ਏਟਲੇਟਿਕੋ ਮੈਡਰਿਡ ਤੇ ਰੀਅਲ ਮੈਡਰਿਡ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
 


Gurdeep Singh

Content Editor

Related News