ਸ਼੍ਰੀਲੰਕਾ ''ਚ ਹੋ ਰਹੀ ਆਲਚੋਨਾ ਵਿਚਾਲੇ ਲਸਿਥ ਮਲਿੰਗਾ ਨੂੰ ਆਸਟਰੇਲੀਆ ਦੀ ਮਿਲੀ ਨਾਗਰਿਕਤਾ

Sunday, Jul 21, 2019 - 04:10 PM (IST)

ਸ਼੍ਰੀਲੰਕਾ ''ਚ ਹੋ ਰਹੀ ਆਲਚੋਨਾ ਵਿਚਾਲੇ ਲਸਿਥ ਮਲਿੰਗਾ ਨੂੰ ਆਸਟਰੇਲੀਆ ਦੀ ਮਿਲੀ ਨਾਗਰਿਕਤਾ

ਸਪੋਰਟਸ ਡੈਸਕ : 35 ਸਾਲਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਆਪਣੇ ਘਰ ਸ਼੍ਰੀਲੰਕਾ ਨੂੰ ਛੱਡ ਕੇ ਹੁਣ ਆਸਟਰੇਲੀਆ ਦੇ ਵਸਨੀਕ ਬਣਨ ਵਾਲੇ ਹਨ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ 2019 ਵਰਲਡ ਕੱਪ ਖੇਡਣ ਤੋਂ ਬਾਅਦ ਮਲਿੰਗਾ ਜਿੱਥੇ ਕ੍ਰਿਕਟ ਵਰਲਡ ਨੂੰ ਅਲਵੀਦਾ ਕਹਿਣ ਵਾਲੇ ਹਨ ਉੱਥੇ ਹੀ ਉਹ ਆਪਣੇ ਦੇਸ਼ ਨੂੰ ਵੀ ਅਲਵੀਦਾ ਕਹਿ ਸਕਦੇ ਹਨ। ਕ੍ਰਿਕਟ ਨੂੰ ਅਲਵੀਦਾ ਕਹਿਣ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਆਸਟਰੇਲੀਆ ਵਿਚ ਚਲੇ ਜਾਣਗੇ। ਉੱਥੇ ਉਹ ਕ੍ਰਿਕਟ ਕੋਚਿੰਗ ਸਬੰਧੀ ਕੰਮ ਕਰ ਸਕਦੇ ਹਨ। ਇਸ ਸਮੇਂ ਮਲਿੰਗਾ ਆਸਟਰੇਲੀਆ ਵਿਚ ਹਨ।

ਸ਼ਾਨਦਾਰ ਰਿਹਾ ਮਲਿੰਗਾ ਦਾ ਕ੍ਰਿਕਟ ਕਰੀਅਰ
PunjabKesari
ਜੇਕਰ ਗੱਲ ਕਰੀਏ ਮਲਿੰਗਾ ਦੇ ਕਰੀਅਰ ਦੀ ਤਾਂ ਉਸਨੇ ਹਾਲ ਹੀ 'ਚ ਆਪਣੇ ਕਰੀਅਰ ਦਾ 200ਵਾਂ ਵਨ ਡੇ ਮੈਚ ਖੇਡਿਆ ਸੀ। ਜਿਸ ਤੋਂ ਬਾਅਦ ਮਲਿੰਗਾ 200 ਵਨ ਡੇ ਖੇਡਣ ਵਾਲੇ ਸ਼੍ਰੀਲੰਕਾ ਦੇ 13ਵੇਂ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਸ਼੍ਰੀਲੰਕਾ ਲੀ ਸਭ ਤੋਂ ਵੱਧ ਵਨ ਡੇ ਖੇਡਣ ਦਾ ਰਿਕਾਰਡ ਸਾਬਕਾ ਮਹਾਨ ਬੱਲੇਬਾਜ਼ ਮਹੇਲਾ ਜੈਯਵਰਧਨੇ ਦੇ ਨਾਂ ਦਰਜ ਹੈ। ਜੈਵਰਧਨੇ ਨੇ ਸਭ ਤੋਂ ਵੱਧ 443 ਵਨ ਡੇ ਖੇਡੇ ਹਨ। 199 ਵਨ ਡੇ ਵਿਚ ਸਭ ਵੱਧ ਵਿਕਟਾਂ ਲੈਣ ਦੇ ਮਾਮਲੇ ਵਿਚ ਮਲਿੰਗਾ ਸਾਂਝੇ ਤੌਰ 'ਤੇ ਤੀਜੇ ਨੰਬਰ 'ਤੇ ਹਨ। ਇਸ ਤੋਂ ਪਹਿਲਾਂ 199 ਮੈਚਾਂ ਵਿਚ ਮਲਿੰਗਾ ਅਤੇ ਮੈਕਗ੍ਰਾ ਦੇ ਨਾਂ ਬਰਾਬਰ ਵਿਕਟਾਂ ਹਨ। ਦੋਵੇਂ ਗੇਂਦਬਾਜ਼ਾਂ ਨੇ 199 ਵਨ ਡੇ ਵਿਚ (298) ਵਿਕਟਾਂ ਹਾਸਲ ਕੀਤੀਆਂ ਹਨ।

26 ਜੁਲਾਈ ਨੂੰ ਹੋਣ ਵਾਲੇ ਵਨ ਡੇ ਵਿਚ ਹਿੱਸਾ ਲੈ ਸਕਦੇ ਹਨ ਮਲਿੰਗਾ
PunjabKesari
ਮਲਿੰਗਾ ਨੇ ਮੁੱਖ ਚੋਣਕਾਰ ਨਾਲ ਮਿਲ ਕੇ ਇਸ ਗੱਲ ਲਈ ਹਾਮੀ ਭਰ ਦਿੱਤੀ ਹੈ ਕਿ ਉਹ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਵਨ ਡੇ ਸੀਰੀਜ਼ ਵਿਚ ਹਿੱਸਾ ਲੈ ਸਕਦੇ ਹਨ। ਉਸਨੇ ਦੱਸਿਆ ਕਿ ਉਹ ਪਹਿਲਾਂ ਹੀ ਸ਼੍ਰੀਲੰਕਾ ਦੇ ਕਪਤਾਨ ਨੂੰ ਦਸ ਚੁੱਕੇ ਹਨ। ਹਾਲਾਂਕਿ ਅਜਿਹੇ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮਲਿੰਗਾ ਇਸ ਸਾਲ ਦੇ ਆਖਰ ਤੱਕ ਕ੍ਰਿਕਟ ਨੂੰ ਅਲਵੀਦਾ ਕਹਿ ਸਕਦੇ ਹਨ ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਮਲਿੰਗਾ ਵੱਲੋਂ ਅਜਿਹੇ ਕੋਈ ਸੰਕੇਤ ਮਿਲੇ ਹਨ।


Related News