ਮਾਨਸ਼ੀ ਸਿੰਘ ਨੇ ਪਹਿਲਾ ਅੰਡਰ-14 ਦਾ ਖਿਤਾਬ ਜਿੱਤਿਆ

08/31/2019 6:17:07 PM

ਸਪੋਰਟਸ ਡੈਸਕ—  ਮਾਨਸੀ ਸਿੰਘ ਨੇ ਇੱਥੇ ਏ. ਆਈ. ਟੀ. ਏ. ਟੈਲੇਂਟ ਸੀਰੀਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਟਾਪ ਦਰਜੇ ਦੇ ਵਸ਼ਿੰਕਾ ਜੈਨ ’ਤੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰ ਘਰੇਲੂ ਸਰਕਿਟ ’ਚ ਆਪਣਾ ਪਹਿਲਾ ਅੰਡਰ-14 ਖਿਤਾਬ ਹਾਸਲ ਕੀਤਾ। ਮਾਨਸੀ ਨੇ ਫਾਈਨਲ ’ਚ 6-1,7-6 ਨਾਲ ਜਿੱਤ ਹਾਸਲ ਕੀਤੀ ਜੋ ਖ਼ਰਾਬ ਰੋਸ਼ਨੀ ਦੇ ਕਾਰਨ ਪਹਿਲੇ ਦਿਨ ਮੁਲਤਵੀ ਹੋਣ ਤੋਂ ਬਾਅਦ ਦੂਜੇ ਦਿਨ ਪੂਰਾ ਹੋਇਆ। PunjabKesariਦਿੱਲੀ ਦੇ ਟੈਗੋਰ ਸਕੂਲ ਟੈਨਿਸ ਅਕੈਡਮੀ ’ਚ ਟ੍ਰੇਨਿੰਗ ਕਰਨ ਵਾਲੀ 11 ਸਾਲ ਦੀ ਮਾਨਸੀ ਦੂਜੇ ਸੈੱਟ ’ਚ 0-3 ਨਾਲ ਪਿਛੜ ਰਹੀ ਸੀ ਪਰ ਬਾਅਦ ’ਚ ਉਸ ਨੇ ਵਾਪਸੀ ਕਰਦੇ ਹੋਏ ਟਾਈ ਬ੍ਰੇਕ ’ਚ ਜਿੱਤ ਹਾਸਲ ਕੀਤੀ।


Related News