ਮਹੇਸ਼ ਭੂਪਤੀ ਦਾ ਵੱਡਾ ਫੈਸਲਾ, #MeToo ਦੇ ਦੋਸ਼ੀਆਂ ਨਾਲ ਨਹੀਂ ਰੱਖਣਗੇ ਕੋਈ ਸਬੰਧ
Saturday, Oct 20, 2018 - 08:56 AM (IST)

ਨਵੀਂ ਦਿੱਲੀ— ਉਂਝ ਤਾਂ ਟੈਨਿਸ ਸਟਾਰ ਮਹੇਸ਼ ਭੂਪਤੀ ਦੀ ਪਛਾਣ ਇਕ ਖਿਡਾਰੀ ਦੀ ਹੀ ਰਹੀ ਹੈ ਪਰ ਮਨੋਰੰਜਨ ਦੀ ਦੁਨੀਆ ਦੇ ਨਾਲ ਵੀ ਉਨ੍ਹਾਂ ਦਾ ਕਾਫੀ ਲਗਾਅ ਰਿਹਾ ਹੈ। ਮਿਸ ਯੂਨੀਵਰਸ ਰਹਿ ਚੁੱਕੀ ਉਨ੍ਹਾਂ ਦੀ ਪਤਨੀ ਲਾਰਾ ਦੱਤਾ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ। ਬਾਲੀਵੁੱਡ 'ਚ ਇਨ੍ਹਾਂ ਦਿਨਾਂ 'ਚ ਜਿਨਸੀ ਸ਼ੋਸ਼ਣ ਦੇ ਖਿਲਾਫ #MeToo ਦੀ ਮੁਹਿੰਮ ਚਲ ਰਹੀ ਹੈ ਅਤੇ ਹੁਣ ਭੂਪਤੀ ਨੇ ਇਸ 'ਤੇ ਆਪਣੀ ਚੁੱਪੀ ਤੋੜੀ ਹੈ।
ਭੂਪਤੀ ਨੇ ਇਸ ਗੱਲ ਦੀ ਮੁਆਫੀ ਮੰਗੀ ਹੈ ਕਿ ਉਹ ਅਜੇ ਤੱਕ ਇਸ ਮਸਲੇ 'ਤੇ ਚੁੱਪ ਰਹੇ। ਸੋਸ਼ਲ ਸਾਈਟ ਟਵਿੱਟਰ 'ਤੇ ਜਾਰੀ ਆਪਣੇ ਇਕ ਬਿਆਨ 'ਚ ਭੂਪਤੀ ਨੇ ਕਬੂਲਿਆ ਕਿ ਜਿਨਸੀ ਸੋਸ਼ਣ ਦੇ ਖਿਲਾਫ ਚਲ ਰਹੀ ਇਸ ਮੁਹਿੰਮ 'ਤੇ ਚੁੱਪ ਰਹੇ। ਸੋਸ਼ਲ ਸਾਈਟ ਟਵਿੱਟਰ 'ਤੇ ਜਾਰੀ ਆਪਣੇ ਇਕ ਬਿਆਨ 'ਚ ਭੂਪਤੀ ਨੇ ਕਬੂਲਿਆ ਹੈ ਕਿ ਜਿਨਸੀ ਸ਼ੋਸ਼ਣ ਦੇ ਖਿਲਾਫ ਚਲ ਰਹੀ ਇਸ ਮੁਹਿੰਮ ਦੇ ਘੇਰੇ 'ਚ ਕੁਝ ਲੋਕਾਂ ਦੇ ਨਾਲ ਕਦੀ ਨਾ ਕਦੀ ਉਨ੍ਹਾਂ ਦਾ ਸਬੰਧ ਵੀ ਰਿਹਾ ਹੈ ਪਰ ਹੁਣ ਉਹ ਇਨ੍ਹਾਂ ਲੋਕਾਂ ਦੇ ਨਾਲ ਕੋਈ ਸਬੰਧ ਨਹੀਂ ਰੱਖਣਗੇ। ਭੂਪਤੀ ਨੇ ਕਿਹਾ, ''ਜਿਨਸੀ ਸ਼ੋਸ਼ਣ ਦੀਆਂ ਇਨ੍ਹਾਂ ਘਟਨਾਵਾਂ ਨਾਲ ਜਿੰਨੀ ਮੇਰੀ ਪਤਨੀ ਪਰੇਸ਼ਾਨ ਹੈ, ਓਨਾ ਹੀ ਮੈਂ ਵੀ ਦੁਖੀ ਹਾਂ।