KRK ਦਾ ਧੋਨੀ 'ਤੇ ਵਿਵਾਦਤ ਟਵੀਟ- ਉਦੋਂ ਤਕ ਨਹੀਂ ਜਾਵੋਗੇ ਜਦੋਂ ਤਕ ਧੱਕੇ ਨਹੀਂ ਪੈਂਦੇ

01/19/2020 12:51:48 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ. ਸੀ. ਸੀ. ਆਈ.) ਵੱਲੋਂ ਮਹਿੰਦਰ ਸਿੰਘ ਧੋਨੀ ਨੂੰ ਕੇਂਦਰੀ ਕਰਾਰ ਤੋਂ ਹਟਾਏ ਜਾਣ ਦੇ ਬਾਅਦ ਕ੍ਰਿਕਟ ਦੀ ਦੁਨੀਆ 'ਚ ਇਸ ਧਾਕੜ ਦੇ ਭਵਿੱਖ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀ ਹਨ। ਇਸ ਵਿਚਾਲੇ ਬਾਲੀਵੁੱਡ ਅਭਿਨੇਤਾ ਕੇ. ਆਰ. ਕੇ. ਭਾਵ ਕਮਾਲ ਰਾਸ਼ਿਦ ਖਾਨ ਨੇ ਧੋਨੀ ਨੂੰ ਲੈ ਕੇ ਇਕ ਅਜਿਹਾ ਟਵੀਟ ਕੀਤਾ ਹੈ ਜਿਸ ਨਾਲ ਕ੍ਰਿਕਟ ਪ੍ਰਸ਼ੰਸਕ ਨਿਰਾਸ਼ ਹੋ ਗਏ। ਦਰਅਸਲ ਧੋਨੀ ਵਰਲਡ ਕੱਪ ਦੇ ਬਾਅਦ ਤੋਂ ਟੀਮ ਇੰਡੀਆ 'ਚ ਵਾਪਸੀ ਨਹੀਂ ਕਰ ਸਕੇ ਹਨ। ਅਜਿਹੇ 'ਚ ਨਿਊਜ਼ੀਲੈਂਡ ਦੌਰੇ ਲਈ ਵੀ ਜਦੋਂ ਧੋਨੀ ਦੇ ਨਾਂ 'ਤੇ ਚਰਚਾ ਨਹੀਂ ਹੋਈ ਤਾਂ ਕੇ. ਆਰ. ਕੇ. ਨੇ ਇਕ ਟਵੀਟ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕੇ. ਕੇ. ਆਰ. ਨੇ ਲਿਖਿਆ-
PunjabKesari
ਅੱਜ ਬੀ. ਸੀ. ਸੀ. ਆਈ. ਨੇ ਧੋਨੀ ਨੂੰ ਬਾਹਰ ਕਰ ਦਿੱਤਾ ਹੈ ਜਿਸ ਤਰ੍ਹਾਂ ਉਸ ਨੇ ਬਾਕੀ ਖਿਡਾਰੀਆਂ ਨਾਲ ਕੀਤਾ ਹੈ। ਮੈਂ ਮਜ਼ਬੂਤੀ ਨਾਲ ਵਿਸ਼ਵਾਸ ਕਰਦਾ ਸੀ ਕਿ ਮਹਿੰਦਰ ਸਿੰਘ ਧੋਨੀ ਨੂੰ ਪੂਰਾ ਸਨਮਾਨ ਨਾਲ ਰਿਟਾਇਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਬਾਕੀ ਖਿਡਾਰੀਆਂ ਦੀ ਤਰ੍ਹਾਂ ਸਨਮਾਨ ਮਿਲਣਾ ਚਾਹੀਦਾ ਹੈ। ਪਰ ਹੁਣ ਉਹ ਉਨ੍ਹਾਂ ਖਿਡਾਰੀਆਂ ਨੂੰ ਫਾਲੋ ਕਰ ਰਹੇ ਹਨ ਜੋ ਸੋਚਦੇ ਹਨ- ਕਿ ਜਦੋਂ ਤਕ ਧੱਕੇ ਮਾਰ ਕੇ ਨਹੀਂ ਕੱਢੋਗੇ, ਉਦੋਂ ਤਕ ਨਹੀਂ ਨਿਕਲਾਂਗਾ। ਬਹੁਤ ਨਿਰਾਸ਼।


ਕੇ. ਕੇ. ਆਰ. ਦੇ ਇਸ ਟਵੀਟ ਦੇ ਬਾਅਦ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਂਸ ਨਿਰਾਸ਼ ਦਿਸੇ

ਵਿਵਾਦਾਂ ਨਾਲ ਹੈ ਕੇ. ਆਰ. ਕੇ. ਦਾ ਪੁਰਾਣਾ ਨਾਤਾPunjabKesari
ਬਾਲੀਵੁੱਡ ਅਭਿਨੇਤਾ ਕਮਾਲ ਰਾਸ਼ਿਦ ਖਾਨ ਅਕਸਰ ਆਪਣੇ ਕੁਮੈਂਟਸ ਕਾਰਨ ਵਿਵਾਦਾਂ 'ਚ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਮੁੰਬਈ ਦੇ ਆਈ. ਪੀ. ਐੱਲ. ਖਿਤਾਬ ਜਿੱਤਣ 'ਤੇ ਟੀਮ ਮਾਲਕਾਂ 'ਤੇ ਫਿਕਸਿੰਗ ਦੇ ਦੋਸ਼ ਲਾਏ ਸਨ। ਕੇ. ਕੇ. ਆਰ. ਨੇ ਟਵੀਟ ਕੀਤਾ ਸੀ- ਧੋਨੀ, ਰੈਨਾ, ਰਾਇਡੂ ਦਾ ਜ਼ਬਰਦਸਤੀ ਨਾਲ ਆਊਟ ਹੋਣਾ ਅਤੇ ਫਿਰ ਆਖ਼ਰੀ ਓਵਰ 'ਚ ਸ਼ੇਨ ਵਾਟਸਨ ਦਾ ਗ਼ੈਰ ਜ਼ਰੂਰੀ ਰਨ ਰਾਊਟ ਹੋਣਾ ਇਸ ਦਾ ਸਬੂਤ ਹੈ, ਕਿ ਅੰਬਾਨੀ ਭਾਰਤ 'ਚ ਕੁਝ ਵੀ ਕਰ ਸਕਦੇ ਹਨ ਅਤੇ ਪੈਸਾ ਇਸ ਦੁਨੀਆ 'ਚ ਕੁਝ ਵੀ ਕਰ ਸਕਦਾ ਹੈ। ਇਸ ਇਲਾਵਾ ਉਨ੍ਹਾਂ ਨੇ ਨਰਿੰਦਰ ਮੋਦੀ 'ਤੇ ਬਿਆਨ ਦਿੱਤਾ ਸੀ ਕਿ ਜੇਕਰ ਮੋਦੀ ਪੀ. ਐੱਮ. ਬਣਨ ਤਾਂ ਉਹ ਦੇਸ਼ ਛੱਡ ਦੇਣਗੇ। ਮੋਦੀ ਪੀ. ਐੱਮ. ਬਣ ਗਏ ਤਾਂ ਕਮਾਲ ਨੇ ਵਾਅਦਾ ਨਿਭਾਉਂਦੇ ਹੋਏ ਪਲੇਨ 'ਚ ਇਕ ਤਸਵੀਰ ਸ਼ੇਅਰ ਕੀਤੀ। ਉਸ ਤਸਵੀਰ 'ਚ ਕਮਾਲ ਦੇ ਨਾਲ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਵੀ ਦਿਸੇ ਸਨ।

 


Tarsem Singh

Content Editor

Related News