ਸੰਨਿਆਸ ਲੈਣ ਮਗਰੋਂ ਮਹਿੰਦਰ ਸਿੰਘ ਧੋਨੀ ਕਰ ਰਹੇ ਹਨ ਜੈਵਿਕ ਖੇਤੀ, ਵੇਚ ਰਹੇ ਹਨ ਟਮਾਟਰ ਅਤੇ ਦੁੱਧ

11/26/2020 5:34:11 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਦੇ ਬਾਅਦ ਵੀ ਖ਼ੁਦ ਨੂੰ ਬਿਜ਼ੀ ਰੱਖਣ ਦਾ ਤਰੀਕਾ ਲੱਭ ਲਿਆ ਹੈ। ਉਨ੍ਹਾਂ ਨੇ ਆਪਣਾ ਧਿਆਨ ਪੂਰੀ ਤਰ੍ਹਾਂ ਡੇਅਰ ਫਾਰਮ ਦੇ ਨਾਲ-ਨਾਲ ਜੈਵਿਕ ਖੇਤੀ 'ਤੇ ਵੀ ਲਗਾ ਲਿਆ ਹੈ। ਧੋਨੀ ਰਾਂਚੀ ਦੇ ਧਰੂਵਾ ਸਥਿਤ ਸੇਂਬੋ ਵਿਚ 55 ਏਕੜ ਵਿਚ ਫਾਰਮਿੰਗ ਕਰ ਰਹੇ ਹਨ, ਜਿਸ ਵਿਚ ਡੇਅਰੀ ਫਾਰਮ ਦੇ ਨਾਲ-ਨਾਲ ਜੈਵਿਕ ਖੇਤੀ ਵੀ ਹੋ ਰਹੀ ਹੈ।

ਇਹ ਵੀ ਪੜ੍ਹੋ: 8 ਫੇਰੇ ਲੈ ਕੇ ਇਕ-ਦੂਜੇ ਦੇ ਹੋਏ ਸੰਗੀਤਾ ਫੋਗਾਟ ਅਤੇ ਬਜਰੰਗ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਧੋਨੀ ਇਸ ਫਾਰਮ ਹਾਊਸ ਵਿਚ ਟਮਾਟਰ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ। ਇੱਥੇ ਟਮਾਟਰ ਦੇ ਇਲਾਵਾ ਗੋਭੀ, ਪੱਤਾ ਗੋਭੀ, ਬ੍ਰੋਕਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ ਪਰ ਟਮਾਟਰ ਇੱਥੇ ਹਰ ਦਿਨ ਤਕਰੀਬਨ 80 ਕਿਲੋ ਕੱਢਿਆ ਜਾ ਰਿਹਾ ਹੈ, ਜਿਸ ਨਾਲ ਧੋਨੀ ਨੂੰ ਖੂਬ ਕਮਾਈ ਵੀ ਹੋ ਰਹੀ ਹੈ। ਆਉਣ ਵਾਲੇ ਹਫ਼ਤੇ ਵਿਚ ਧੋਨੀ ਦੇ ਫਾਰਮ ਹਾਊਸ 'ਚ ਉਗਾਈ ਗਈ ਗੋਭੀ ਦਾ ਵੀ ਰਾਂਚੀ ਦੇ ਲੋਕ ਸਵਾਦ ਲੈ ਸਕਣਗੇ। ਫਿਲਹਾਲ ਧੋਨੀ ਦੇ ਫਾਰਮ ਹਾਊਸ ਦਾ ਟਮਾਟਰ 40 ਰੁਪਏ ਕਿੱਲੋ ਵਿੱਕ ਰਿਹਾ ਹੈ।

ਇਹ ਵੀ ਪੜ੍ਹੋ: ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਹੋਈ ਵਾਇਰਲ

ਉਥੇ ਹੀ ਧੋਨੀ ਦੇ ਫਾਰਮ ਹਾਊਸ ਵਿਚ ਰੋਜ਼ਾਨਾ ਲੱਗਭਗ 300 ਲੀਟਰ ਦੁੱਧ ਦਾ ਉਤਪਾਦਨ ਹੋ ਰਿਹਾ ਹੈ ਅਤੇ ਇਨ੍ਹਾਂ ਦਾ ਦੁੱਧ ਸਿੱਧਾ ਬਾਜ਼ਾਰ ਵਿਚ ਵਿੱਕ ਰਿਹਾ ਹੈ। 55 ਰੁਪਏ ਕਿੱਲੋ ਦੁੱਧ ਦਾ ਭਾਅ ਰੱਖਿਆ ਗਿਆ ਹੈ ਜੋ ਕੁੱਝ ਹੀ ਘੰਟਿਆ ਵਿਚ ਖ਼ਮ ਹੋ ਜਾਂਦਾ ਹੈ। ਧੋਨੀ ਦੇ ਫਾਰਮ ਵਿਚ ਸਾਹੀਵਾਲ ਅਤੇ ਫਰਾਂਸ ਦੇ ਨਸਲ ਦੀ ਫ੍ਰੀਜਿਅਨ ਗਾਂਵਾਂ ਹਨ। ਇੱਥੇ ਤਕਰੀਬਨ 70 ਗਾਂਵਾਂ ਹਨ, ਜਿਨ੍ਹਾਂ ਦਾ ਦੁੱਧ ਰੋਜ਼ਾਨਾ ਰਾਂਚੀ ਦੀ ਜਨਤਾ ਦੀ ਸਿਹਤ ਬਣਾ ਰਿਹਾ ਹੈ।

ਇਹ ਵੀ ਪੜ੍ਹੋ: KBC: ਕੀ ਤੁਹਾਨੂੰ ਪਤਾ ਹੈ ਕ੍ਰਿਕਟ ਦੇ ਇਸ ਸਵਾਲ ਦਾ ਉੱਤਰ, ਜਿਸ ਕਾਰਨ ਕਰੋੜਾਂ ਰੁਪਏ ਹਾਰੀ ਅਨੂਪਾ ਦਾਸ


cherry

Content Editor

Related News