ਧੋਨੀ ਘਿਰੇ ਵਿਵਾਦਾਂ ''ਚ, ਕੈਟ ਅਤੇ ਨੇਫੋਵਾ ਨੇ ਕੇਂਦਰ ਤੋਂ ਕੀਤੀ ਕਾਰਵਾਈ ਦੀ ਮੰਗ
Friday, Jul 26, 2019 - 11:03 AM (IST)

ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ 2019 ਦੇ ਦੌਰਾਨ ਆਪਣੀ ਹੌਲੀ ਪਾਰੀ ਕਾਰਨ ਆਲੋਚਨਾਵਾਂ ਨਾਲ ਘਿਰੇ ਸਾਬਕਾ ਭਾਰਤੀ ਕਪਤਾਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਇਕ ਵਾਰ ਫਿਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਅਤੇ ਆਮਰਪਾਲੀ ਦੇ ਫਲੈਟ ਖਰੀਦਾਰਾਂ ਦੇ ਅਦਾਰੇ ਨੇਫੋਵਾ ਨੇ ਧੋਨੀ ਦੇ ਖਿਲਾਫ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਅਤੇ ਰਾਮਵਿਲਾਸ ਪਾਸਵਾਨ ਤੋਂ ਧੋਨੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਕੈਟ ਅਤੇ ਨਫੋਵਾ ਨੇ ਪਾਸਵਾਨ ਨੂੰ ਲਿਖੀ ਚਿੱਠੀ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਵਿਗਿਆਪਨ ਰਾਹੀਂ ਲੋਕਾਂ ਨੂੰ ਆਮਰਪਾਲੀ ਪ੍ਰਾਜੈਕਟ 'ਚ ਫਲੈਟ ਖਰੀਦਣ ਲਈ ਪ੍ਰਭਾਵਿਤ ਕੀਤਾ ਹੈ। ਕੈਟ ਨੇ ਕਿਹਾ ਕਿ ਸੁਪਰੀਮ ਨੇ ਆਮਰਪਾਲੀ ਗਰੁੱਪ ਖਿਲਾਫ ਵੱਖ-ਵੱਖ ਬੇਨਿਯਮੀਆਂ ਲਈ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਅਤੇ ਬਿਲਡਰ ਦੋਸ਼ੀ ਪਾਏ ਹਨ ਜਿਸ ਕਾਰਨ ਧੋਨੀ ਦੀ ਇਸ 'ਤੇ ਜਵਾਬਦੇਹੀ ਬਣਦੀ ਹੈ। ਕੈਟ ਦੇ ਰਾਸ਼ਟਰੀ ਪ੍ਰਧਾਨ ਭਰਤੀਆ ਅਤੇ ਰਾਸ਼ਟਰੀ ਮਹਾਮੰਤਰੀ ਪ੍ਰਵੀਣ ਖੰਡੇਲਵਾਲ ਨੇ ਕਿਹਾ ਕਿ ਧੋਨੀ ਦਾ ਵਿਗਿਆਨ ਲੋਕਾਂ ਨੂੰ ਮਿਹਨਤ ਦੀ ਕਮਾਈ ਇਸ ਪ੍ਰਾਜੈਕਟ 'ਚ ਲਗਾਉਣ ਲਈ ਉਤਸ਼ਾਹਤ ਕਰਦਾ ਹੈ, ਜੋ ਇਕ ਅਜੇ ਅਧੂਰਾ ਹੈ। ਕੈਟ ਨੇਤਾਵਾਂ ਨੇ ਮਸ਼ਹੂਰ ਹਸਤੀਆਂ ਵੱਲੋਂ ਭੁਲੇਖੇ ਪਾਉਣ ਵਾਲੇ ਵਿਗਿਆਪਨਾਂ ਤੋਂ ਬਚਾਉਣ ਲਈ ਕੇਂਦਰੀ ਮੰਤਰੀ ਪਾਸਵਾਨ ਨਾਲ ਸੰਸਦ ਦੇ ਵਰਤਮਾਨ ਸੈਸ਼ਨ 'ਚ ਉਪਭੋਗਤਾ ਸੁਰੱਖਿਆ ਬਿੱਲ ਪਾਸ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ 'ਚ ਨੇਫੋਵਾ (ਆਮਰਪਾਲੀ ਦੇ ਫਲੈਟ ਖਰੀਦਾਰਾਂ ਦੀ ਗਿਣਤੀ) ਨੇ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਸ਼ਹਿਰੀ ਵਿਕਾਸਮੰਤਰੀ ਹਰਦੀਪ ਪੁਰੀ ਨੂੰ ਚਿੱਠੀ ਲਿਖ ਕੇ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਦੀ ਇਸ 'ਚ ਸ਼ਮੂਲੀਅਤ ਦੀ ਜਾਂਚ ਕਰਾਉਣ ਜੀ ਮੰਗ ਕੀਤੀ ਹੈ। ਫਾਰੈਂਸਿੰਕ ਆਡੀਟਰਸ 'ਚ ਧੋਨੀ ਦੀ ਕੰਪਨੀ ਨਾਲ ਸਮਝੌਤਾ ਕਰਕੇ ਗੈਰਕਾਨੂੰਨੀ ਤੌਰ 'ਤੇ ਆਮਰਪਾਲੀ ਗਰੁੱਪ ਵੱਲੋਂ ਫਲੈਟ ਖਰੀਦਾਰਾਂ ਦੇ ਰੁਪਏ ਗੈਰ ਕਾਨੂੰਨੀ ਤਰੀਕੇ ਨਾਲ ਡਾਇਵਰਟ ਕਰਨ ਦੀ ਜਾਣਕਾਰੀ ਹੈ। ਨੇਫੋਵਾ ਦੇ ਵਕੀਲ ਐੱਮ.ਐੱਲ. ਲਾਹੋਟੀ ਦਾ ਇਸ ਬਾਰੇ ਕਹਿਣਾ ਹੈ ਕਿ ਧੋਨੀ ਦੀ ਪਤਨੀ ਸਾਕਸ਼ੀ ਗਰੁੱਪ ਦੀ ਇਕ ਕੰਪਨੀ ਦੀ ਡਾਇਰੈਕਟਰ ਹੈ ਇਸ ਲਈ ਵੀ ਕੰਪਨੀ ਦੀਆਂ ਸਰਗਰਮੀਆਂ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਧੋਨੀ ਨਾਲ ਸਬੰਧਤ ਸਪੋਰਟਸ ਕੰਪਨੀ ਦਾ ਨਾਂ ਵੀ ਆਡਿਟ 'ਚ ਸ਼ਾਮਲ ਹੈ। ਇਹ ਦੇਖਣਾ ਹੋਵੇਗਾ ਕਿ ਸਾਕਸ਼ੀ ਧੋਨੀ ਅਤੇ ਸਪੋਰਟਸ ਕੰਪਨੀ ਦੀ ਕੀ ਭੂਮਿਕਾ ਹੈ। ਮਾਮਲੇ ਦੀ ਜਾਂਚ ਹੁਣ ਈ.ਡੀ. ਕਰਨ ਜਾ ਰਹੀ ਹੈ।