ਮੈਗਨਸ ਕਾਰਲਸਨ ਬਣਿਆ ਰੈਪਿਡ ਚੈਂਪੀਅਨ

Sunday, Nov 24, 2019 - 11:21 PM (IST)

ਮੈਗਨਸ ਕਾਰਲਸਨ ਬਣਿਆ ਰੈਪਿਡ ਚੈਂਪੀਅਨ

ਕੋਲਕਾਤਾ (ਨਿਕਲੇਸ਼ ਜੈਨ)- ਨਾਰਵੇ ਦੇ ਮੈਗਨਸ ਕਾਰਲਸਨ ਨੇ ਟਾਟਾ ਸਟੀਲ ਇੰਡੀਆ ਰੈਪਿਡ ਸ਼ਤਰੰਜ ਟੂਰਨਾਮੈਂਟ-2019 ਦਾ ਖਿਤਾਬ ਜਿੱਤ ਲਿਆ । ਕਾਰਲਸਨ 9 ਰਾਊਂਡ 'ਚ 15 ਅੰਕ ਬਣਾ ਕੇ ਚੈਂਪੀਅਨ ਬਣਿਆ। ਅੱਜ ਉਸ ਨੇ 7ਵੇਂ ਰਾਊਂਡ 'ਚ ਭਾਰਤ ਦੇ 5 ਵਾਰ  ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਹਰਾ ਦਿੱਤਾ, ਉਥੇ ਹੀ ਉਸ ਨੇ 8ਵੇਂ ਰਾਊਂਡ 'ਚ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨਾਲ ਡਰਾਅ ਖੇਡਿਆ ਅਤੇ ਆਖਰੀ ਰਾਊਂਡ 'ਚ ਚੀਨ ਦੇ ਡਿੰਗ ਲੀਰੇਨ ਤੋਂ ਪਿਛਲੇ ਮਹੀਨੇ ਅਮਰੀਕਾ 'ਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰਦੇ ਹੋਏ ਇਕ ਹੋਰ ਜਿੱਤ ਦਰਜ ਕੀਤੀ।
ਦੂਜੇ ਸਥਾਨ 'ਤੇ 11 ਅੰਕਾਂ ਨਾਲ ਅਮਰੀਕਾ ਦਾ ਹਿਕਾਰੂ ਨਾਕਾਮੁਰਾ ਰਿਹਾ ਤਾਂ ਅਮਰੀਕਾ ਦੇ ਹੀ ਵੇਸਲੀ ਸੋ ਨੇ 10 ਅੰਕਾਂ ਨਾਲ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਤੀਜਾ ਸਥਾਨ ਹਾਸਲ ਕੀਤਾ। ਅਰਮੇਨਿਆ ਦਾ ਲੇਵਾਨ ਅਰੋਨੀਅਨ ਚੌਥੇ ਤਾਂ ਨੀਦਰਲੈਂਡ ਦਾ ਅਨੀਸ਼ ਗਿਰੀ 5ਵੇਂ ਸਥਾਨ 'ਤੇ ਰਿਹਾ । 8 ਅੰਕਾਂ 'ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਪੇਂਟਾਲਾ ਹਰਿਕ੍ਰਿਸ਼ਣਾ 6ਵੇਂ, ਚੀਨ ਦਾ ਡਿੰਗ ਲੀਰੇਨ 7ਵੇਂ ਤੇ ਵਿਸ਼ਵਨਾਥਨ ਆਨੰਦ 8ਵੇਂ ਸਥਾਨ 'ਤੇ ਰਿਹਾ। ਰੈਪਿਡ ਦੇ ਮੁਕਾਬਲੇ ਖਤਮ ਹੋਣ ਤੋਂ ਬਾਅਦ ਹੁਣ ਨਜ਼ਰ  18 ਬਲਿਟਜ਼ ਮੁਕਾਬਲਿਆਂ 'ਤੇ ਹੈ ਜੋ ਅਗਲੇ 2 ਦਿਨਾਂ 'ਚ ਖੇਡੇ ਜਾਣੇ ਹਨ।


author

Gurdeep Singh

Content Editor

Related News