ਕ੍ਰਿਕਟ ਦੇ ਭਗਵਾਨ ਸਚਿਨ ਨੂੰ ਆਪਣਾ ਆਦਰਸ਼ ਮੰਨਦਾ ਹੈ ਇਹ ਕ੍ਰਿਕਟਰ

04/17/2018 12:11:06 AM

ਨਵੀਂ ਦਿੱਲੀ— ਨਿਊਜ਼ੀਲੈਂਡ ਕ੍ਰਿਕਟ ਟੀਮ ਤੇ ਆਈ. ਪੀ. ਐੱਲ. 2018 'ਚ ਸਨਰਾਈਜਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਹਾਲ ਹੀ 'ਚ ਇਕ ਪ੍ਰੋਗਰਾਮ 'ਚ ਕਿਹਾ ਕਿ ਉਹ ਭਾਰਤੀ ਟੀਮ ਦੇ ਦਿੱਗਜ ਸਚਿਨ ਤੇਂਦੁਲਕਰ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਕੁਝ ਮੰਨਪਸੰਦ ਭਾਰਤੀ ਖਿਡਾਰੀ ਰਹੇ ਹਨ। ਜਦੋਂ ਮੈਂ ਨਿਊਜ਼ੀਲੈਂਡ ਦੇ ਲਈ ਆਪਣਾ ਮੈਚ ਖੇਡ ਰਿਹਾ ਸੀ ਤਾਂ ਮੈਂ ਸਚਿਨ ਤੇਂਦੁਲਕਰ ਨੂੰ ਮਿਲਿਆ ਸੀ। ਅਸੀਂ ਭਾਵੇਂ ਇਕ ਦੂਜੇ ਖਿਲਾਫ ਖੇਡ ਰਹੇ ਸੀ ਪਰ ਮੈਂ ਉਸਦੇ ਖੇਡ ਨੂੰ ਦੇਖ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਨਾਲ ਸ਼ਾਟ ਮਾਰ ਰਹੇ ਹਨ।
ਸਚਿਨ ਹਨ ਕ੍ਰਿਕਟ ਦੇ ਮਹਾਨ ਖਿਡਾਰੀ
ਕੇਨ ਵਿਲੀਅਮਸਨ ਨੇ ਤੇਂਦੁਲਕਰ ਨੂੰ ਮਹਾਨ ਦੱਸਦਿਆ ਹੋਇਆ ਕਿਹਾ ਕਿ ਉਸਦੇ ਨਾਲ ਖੇਡਣਾ ਬਹੁਤ ਅਨੁਭਵ ਸੀ। ਇਹ ਇਸ ਖੇਡ ਦੇ ਮਹਾਨ ਖਿਡਾਰੀ ਹਨ। ਵਿਲੀਅਮਸਨ ਨੇ ਅਹਿਮਦਾਬਾਦ 'ਚ ਆਪਣੇ ਟੈਸਟ ਮੈਚ ਦੀ ਸ਼ੁਰੂਆਤ ਭਾਰਤ ਖਿਲਾਫ ਖੇਡਿਆ ਸੀ। ਜਿਸ 'ਚ ਸਹਿਵਾਗ, ਧੋਨੀ, ਦ੍ਰਾਵਿੜ, ਲਕਸ਼ਣ ਵਰਗੇ ਮਹਾਨ ਖਿਡਾਰੀ ਸਨ। ਸਾਰਿਆਂ ਦੀ ਤਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਬੁਹਤ ਸਾਰੇ ਮਹਾਨ ਖਿਡਾਰੀ ਟੀਮ 'ਚ ਸੀ। ਵਿਲੀਅਮਸਨ ਨੇ ਕਿਹਾ ਕਿ ਮੈਂ 19-20 ਸਾਲ ਦਾ ਸੀ ਤੇ ਮੈਨੂੰ ਮਹਾਨ ਖਿਡਾਰੀਆਂ ਦੇ ਨਾਲ ਖੇਡਣ ਤੇ ਉਸ ਦੇ ਵਾਰੇ 'ਚ ਜਾਨਣ ਦਾ ਮੌਕਾ ਮਿਲਿਆ।

 


Related News