ਦੀਪਤੀ ਸ਼ਰਮਾ ਦਾ ਹਰਫਨਮੌਲਾ ਪ੍ਰਦਰਸ਼ਨ, ਲੰਡਨ ਸਪਿਰਿਟ ਨੇ ਪਹਿਲੀ ਵਾਰ ਜਿੱਤਿਆ ਮਹਿਲਾ ਹੰਡ੍ਰਡ ਦਾ ਖਿਤਾਬ

Monday, Aug 19, 2024 - 04:32 PM (IST)

ਦੀਪਤੀ ਸ਼ਰਮਾ ਦਾ ਹਰਫਨਮੌਲਾ ਪ੍ਰਦਰਸ਼ਨ, ਲੰਡਨ ਸਪਿਰਿਟ ਨੇ ਪਹਿਲੀ ਵਾਰ ਜਿੱਤਿਆ ਮਹਿਲਾ ਹੰਡ੍ਰਡ ਦਾ ਖਿਤਾਬ

ਲੰਡਨ, (ਭਾਸ਼ਾ) ਭਾਰਤੀ ਹਰਫਨਮੌਲਾ ਦੀਪਤੀ ਸ਼ਰਮਾ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਅਹਿਮ ਭੂਮਿਕਾ ਨਿਭਾਈ ਜਿਸ ਨਾਲ ਲੰਡਨ ਸਪਿਰਿਟ ਨੇ ਵੇਲਜ਼ ਫਾਇਰ ਨੂੰ ਇੱਥੇ ਲਾਰਡਸ 'ਚ ਖੇਡੇ ਗਏ ਫਾਈਨਲ 'ਚ ਚਾਰ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਹੰਡ੍ਰਡ ਦਾ ਖਿਤਾਬ ਜਿੱਤਿਆ। ਦੀਪਤੀ ਨੇ 23 ਦੌੜਾਂ ਦੇ ਕੇ ਇਕ ਵਿਕਟ ਲਈ ਅਤੇ ਫਿਰ ਨਾਬਾਦ 16 ਦੌੜਾਂ ਬਣਾਈਆਂ, ਜਿਸ ਵਿਚ ਹੇਲੀ ਮੈਥਿਊਜ਼ ਦੇ ਜਿੱਤ ਦਾ ਛੱਕਾ ਵੀ ਸ਼ਾਮਲ ਹੈ। 

ਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਆਪਣੇ ਸਾਥੀ ਬੱਲੇਬਾਜ਼ ਚਾਰਲੀ ਡੀਨ ਨੂੰ ਗਲੇ ਲਗਾਇਆ। ਦੀਪਤੀ ਨੇ ਦੋ ਸਾਲ ਪਹਿਲਾਂ ਇੰਗਲੈਂਡ ਦੇ ਖਿਲਾਫ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਦੌਰਾਨ ਨਾਨ-ਸਟ੍ਰਾਈਕਰ ਐਂਡ 'ਤੇ ਦੌੜਾਂ ਬਣਾਉਣ ਲਈ ਡੀਨ ਨੂੰ ਰਨ ਆਊਟ ਕਰ ਦਿੱਤਾ ਸੀ। ਇਸ ਤੋਂ ਬਾਅਦ ਖੇਡ ਨੂੰ ਲੈ ਕੇ ਬਹਿਸ ਛਿੜ ਗਈ। ਮਹਿਲਾ ਹੰਡ੍ਰਡ ਦੇ ਫਾਈਨਲ ਵਿੱਚ ਵੇਲਜ਼ ਫਾਇਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 115 ਦੌੜਾਂ ਬਣਾਈਆਂ। ਲੰਡਨ ਸਪਿਰਿਟ ਨੇ ਛੇ ਵਿਕਟਾਂ 'ਤੇ 118 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।


author

Tarsem Singh

Content Editor

Related News