ਲਾਕਡਾਊਨ ਦੀਆਂ ਪਾਬੰਦੀਆਂ ਵਿਚ ਛੂਟ, ਟੀਮ ਦੇ ਕੇਂਦਰਾਂ ''ਤੇ ਟ੍ਰੇਨਿੰਗ ਕਰ ਸਕਦੇ ਹਨ NBA ਖਿਡਾਰੀ

05/07/2020 7:33:05 PM

ਨਵੀਂ ਦਿੱਲੀ : ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) ਦੀ ਟੀਮ ਸਹੂਲਤਾਂ ਸ਼ੁੱਕਰਵਾਰ ਨੂੰ ਉਨ੍ਹਾਂ ਸਥਾਨਾਂ 'ਤੇ ਖਿਡਾਰੀਆਂ ਦੀ ਵਿਅਕਤੀਗਤ ਟ੍ਰੇਨਿੰਗ ਦੇ ਲਈ ਖੁਲੱਣਗੀਆਂ ਜਿੱਥੇ ਸੂਬਾ ਅਤੇ ਸਥਾਨਕ ਸਰਕਾਰਾਂ ਨੇ ਕੋਰੋਨਾ ਵਾਇਰਸ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਛੂਟ ਦਿੱਤੀ ਹੈ। ਇਹ 2019-2020 ਐੱਨ. ਬੀ. ਏ. ਸੈਸ਼ਨ ਨੂੰ ਦੋਬਾਰਾ ਸ਼ੁਰੂ ਕਰਨ ਵੱਲੋਂ ਵਧਾਇਆ ਗਿਆ ਛੋਟਾ ਜਿਹਾ ਪਹਿਲਾ ਕਦਮ ਹੈ। ਉਟਾਹ ਦੇ ਰੂਡੀ ਗੋਬਰਟ ਨੂੰ ਕੋਵਿਡ-19 ਦੇ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 12 ਮਾਰਚ ਨੂੰ ਐੱਨ. ਬੀ. ਏ. ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਲੀਗ ਨੇ ਹਾਲਾਂਕਿ ਅਜੇ ਵਾਪਸੀ ਦੀ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਹੈ। ਉਟਾਹ ਜੈਜ ਦੇ ਬਾਸਕਟਬਾਲ ਸੰਚਾਲਨ ਦੇ ਕਾਰਜਕਾਰੀ ਉਪ ਪ੍ਰਧਾਨ ਲਿੰਡਸੇ ਨੇ ਕਲੱਬ ਦੀ ਵੈਬਸਾਈਟ 'ਤੇ ਜਾਰੀ ਬਿਆਨ ਵਿਚ ਕਿਹਾ, ''ਅਸੀਂ ਰੋਮਾਂਚਕ ਹਾਂ। ਖੇਡ ਦੋਬਾਰਾ ਸ਼ੁਰੂ ਕਰਨ ਦੀ ਦਿਸ਼ਾ ਵਿਚ ਪਹਿਲਾ ਕਦਮ ਚੁੱਕ ਕੇ। ਸਾਨੂੰ ਪ੍ਰਤੀਯੋਗਿਤਾਵਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਸਾਨੂੰ ਦੋਸਤੀ ਦੀ ਕਮੀ ਮਹਿਸੂਸ ਹੋ ਰਹੀ ਹੈ। ਸਭ ਤੋਂ ਵਡਾ ਟੀਚਾ ਖਿਡਾਰੀਆਂ ਤੇ ਸਟਾਫ ਦਾ ਹੌਸਲਾ ਵਧਾਉਣਾ ਹੈ। ਉਸ ਨੇ ਕਿਹਾ ਕਿ ਉਹ ਪੂਰੀ ਸੁਰੱਖਿਆ ਦੇ ਨਾਲ ਸਾਡੀ ਟ੍ਰੇਨਿੰਗ ਸਹੂਲਤਾਂ ਦਾ ਇਸਤੇਮਾਲ ਕਰ ਸਕਦੇ ਹਨ।


Ranjit

Content Editor

Related News