ਕੋਰੋਨਾ ਨੈਗੇਟਿਵ ਆਏ ਲਿਓਨਲ ਮੇਸੀ
Thursday, Jan 06, 2022 - 09:29 PM (IST)

ਪੈਰਿਸ- ਅਰਜਨਟੀਨਾ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਕੋਰੋਨਾ ਨੈਗੇਟਿਵ ਪਾਏ ਗਏ ਹਨ। ਫ੍ਰੈਂਚ ਫੁੱਟਬਾਲ ਕਲੱਬ ਪੈਰਿਸ ਸੇਂਟ-ਜਰਮਨ ਨੇ ਵੀਰਵਾਰ ਨੂੰ ਇਸਦੀ ਪੁਸ਼ਟੀ ਕੀਤੀ। ਕਲੱਬ ਨੇ ਇਕ ਬਿਆਨ ਵਿਚ ਕਿਹਾ ਕਿ ਮੇਸੀ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ ਤੇ ਉਹ ਹੁਣ ਪੈਰਿਸ ਆ ਗਏ ਹਨ ਤੇ ਅਗਲੇ ਕੁਝ ਦਿਨਾਂ ਵਿਚ ਉਹ ਫਿਰ ਤੋਂ ਟੀਮ ਵਿਚ ਸ਼ਾਮਲ ਹੋਣਗੇ, ਹਾਲਾਂਕਿ ਕਲੱਬ ਦੇ ਇਕ ਹੋਰ ਖਿਡਾਰੀ ਲੇਵਿਨ ਕੁਰਜਾਵਾ ਵੀਰਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ।
ਇਹ ਖ਼ਬਰ ਪੜ੍ਹੋ- AUS v ENG : ਖਵਾਜਾ ਦਾ ਸ਼ਾਨਾਦਰ ਸੈਂਕੜਾ, ਆਸਟਰੇਲੀਆ ਦਾ ਮਜ਼ਬੂਤ ਸਕੋਰ
ਜ਼ਿਕਰਯੋਗ ਹੈ ਕਿ ਮੇਸੀ ਉਨ੍ਹਾਂ ਚਾਰ ਖਿਡਾਰੀਆਂ ਵਿਚ ਸ਼ਾਮਲ ਹੈ, ਜੋ ਦੋ ਜਨਵਰੀ ਨੂੰ ਹੋਏ ਕੋਰੋਨਾ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਸਨ ਤੇ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ। ਹੋਰ ਪਾਜ਼ੇਟਿਵ ਖਿਡਾਰੀਆਂ ਵਿਚ ਜੁਆਨ ਵਰਨਟ, ਸਰਜੀਓ ਰਿਕੋ ਤੇ ਨਾਥਨ ਬਿਟੁਮਜਾਲਾ ਸਨ।
ਇਹ ਖ਼ਬਰ ਪੜ੍ਹੋ- SA v IND : ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।