ਮੇਸੀ ਨੇ ਬਾਰਸੀਲੋਨਾ ਨੂੰ ਦਿਵਾਈ ਜੇਤੂ ਸ਼ੁਰੂਆਤ

01/21/2020 9:26:19 AM

ਮੈਡਰਿਡ— ਧਾਕੜ ਸਟ੍ਰਾਈਕਰ ਲਿਓਨਿਲ ਮੇਸੀ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਬਾਰਸੀਲੋਨਾ ਨੂੰ ਗ੍ਰੇਨਾਡਾ 'ਤੇ 1-0 ਦੀ ਜਿੱਤ ਦਿਵਾਈ ਜੋ ਬਾਰਸੀਲੋਨਾ ਦੇ ਮੈਨੇਜਰ ਵਜੋਂ ਕਵਿਕੀ ਸੇਤੀਆਨ ਦਾ ਪਹਿਲਾ ਮੁਕਾਬਲਾ ਸੀ। ਕੈਂਪ ਨਾਊ ਵਿਚ ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਖੇਡ ਦੇ 76ਵੇਂ ਮਿੰਟ ਵਿਚ ਮੇਸੀ ਨੇ ਮੁਕਾਬਲੇ ਦਾ ਇਕਲੌਤਾ ਗੋਲ ਕੀਤਾ। ਏਂਟੋਨੀ ਗ੍ਰੀਜ਼ਮੈਨ ਤੋਂ ਮਿਲੀ ਗੇਂਦ 'ਤੇ ਅਰਤੁਰੋ ਵਿਡਲ ਨੇ ਮੈਸੀ ਵੱਲ ਪਾਸ ਕੀਤਾ ਜਿਸ ਨੂੰ ਉਨ੍ਹਾਂ ਨੇ ਬਹੁਤ ਫੁਰਤੀ ਨਾਲ ਗੋਲ ਪੋਸਟ ਵਿਚ ਪਾ ਕੇ ਮੌਜੂਦਾ ਸੈਸ਼ਨ ਦੇ 21 ਮੁਕਾਬਲਿਆਂ ਵਿਚ 17ਵਾਂ ਗੋਲ ਪੂਰਾ ਕੀਤਾ। ਇਸ ਮੁਕਾਬਲੇ ਦੇ 69ਵੇਂ ਮਿੰਟ ਵਿਚ ਗ੍ਰੇਨਾਡਾ ਦੇ ਜਰਮਨ ਸਾਂਚੇਜ ਨੂੰ ਮੇਸੀ ਨੂੰ ਡੇਗਣ ਕਾਰਨ ਰੈੱਡ ਕਾਰਡ ਦਿਖਾਇਆ ਤੇ ਉਨ੍ਹਾਂ ਦੀ ਟੀਮ ਨੂੰ ਇਸ ਤੋਂ ਬਾਅਦ 10 ਖਿਡਾਰੀਆਂ ਨਾਲ ਮੁਕਾਬਲੇ ਨੂੰ ਪੂਰਾ ਕਰਨਾ ਪਿਆ। ਇਸ ਜਿੱਤ ਨਾਲ ਬਾਰਸੀਲੋਨਾ ਅੰਕ ਸੂਚੀ ਵਿਚ 43 ਅੰਕਾਂ ਨਾਲ ਚੋਟੀ 'ਤੇ ਪੁੱਜ ਗਿਆ ਹੈ। ਰੀਅਲ ਮੈਡਰਿਡ ਦੇ ਵੀ 43 ਅੰਕ ਹਨ ਪਰ ਬਿਹਤਰ ਗੋਲ ਔਸਤ ਕਾਰਨ ਬਾਰਸੀਲੋਨਾ ਸਿਖਰ 'ਤੇ ਹੈ।


Tarsem Singh

Content Editor

Related News