ਭਾਰਤ ਦੇ ਇੰਗਲੈਂਡ ਦੌਰੇ ’ਤੇ ਲੀਡਸ, ਬਰਮਿੰਘਮ, ਲਾਰਡਸ, ਮੈਨਚੈਸਟਰ, ਓਵਲ ਕਰਨਗੇ ਟੈਸਟ ਮੈਚਾਂ ਦੀ ਮੇਜ਼ਬਾਨੀ

Friday, Aug 23, 2024 - 11:07 AM (IST)

ਭਾਰਤ ਦੇ ਇੰਗਲੈਂਡ ਦੌਰੇ ’ਤੇ ਲੀਡਸ, ਬਰਮਿੰਘਮ, ਲਾਰਡਸ, ਮੈਨਚੈਸਟਰ, ਓਵਲ ਕਰਨਗੇ ਟੈਸਟ ਮੈਚਾਂ ਦੀ ਮੇਜ਼ਬਾਨੀ

ਲੰਡਨ–ਭਾਰਤੀ ਪੁਰਸ਼ ਕ੍ਰਿਕਟ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਆਪਣੇ ਅਗਲੇ ਦੌਰ ਦਾ ਆਗਾਜ਼ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਲੜੀ ਦੇ ਨਾਲ ਕਰੇਗੀ, ਜਿਸ ਦਾ ਸ਼ੁਰੂਆਤੀ ਮੁਕਾਬਲਾ 20 ਜੂਨ ਨੂੰ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਹੇਡਿੰਗਲੇ ’ਚ ਹੋਵੇਗਾ। ਅਗਲਾ ਡਬਲਯੂ. ਟੀ. ਸੀ. ਦੌਰ 2025 ਤੋਂ 2027 ਤੱਕ ਚੱਲੇਗਾ ਅਤੇ ਇਹ ਮੌਜੂਦਾ ਦੌਰ ਦੇ ਫਾਈਨਲ ਤੋਂ ਐਨ ਬਾਅਦ ਸ਼ੁਰੂ ਹੋਵੇਗਾ। ਮੌਜੂਦਾ ਡਬਲਯੂ. ਟੀ. ਸੀ. ਫਾਈਨਲ ਵੀ ਇੰਗਲੈਂਡ ’ਚ ਖੇਡਿਆ ਜਾਵੇਗਾ।
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਰਣਨੀਤਕ ਤੌਰ ’ਤੇ ਉਨ੍ਹਾਂ ਸਥਾਨਾਂ ’ਤੇ ਮੈਚ ਰੱਖੇ ਹਨ, ਜਿਥੇ ਇੰਗਲੈਂਡ ਦੇ ਸਵਿੰਗ ਗੇਂਦਬਾਜ਼ਾਂ ਨੂੰ ਵਿਸ਼ੇਸ਼ ਲਾਭ ਮਿਲੇਗਾ। ਦੂਜਾ ਟੈਸਟ 2 ਤੋਂ 6 ਜੁਲਾਈ ਤੱਕ ਬਰਮਿੰਘਮ ਦੇ ਐਜਬੈਸਟਨ ’ਚ ਹੋਵੇਗਾ। ਤੀਜਾ ਟੈਸਟ 10-14 ਜੁਲਾਈ ਦੇ ਵਿਚਾਲੇ ਲਾਰਡਸ ਮੈਦਾਨ ’ਤੇ ਹੋਵੇਗਾ, ਜਦਕਿ ਮੈਨਚੈਸਟਰ ਦਾ ਓਲਡ ਟ੍ਰੈਫਰਡ 23-27 ਜੁਲਾਈ ਦੇ ਵਿਚਾਲੇ ਚੌਥੇ ਟੈਸਟ ਦੀ ਮੇਜ਼ਬਾਨੀ ਕਰੇਗਾ। ਇਹ ਦੌਰਾ 31 ਜੁਲਾਈ ਤੋਂ 4 ਅਗਸਤ ਤੱਕ ਓਵਲ ’ਚ ਆਖਰੀ ਟੈਸਟ ਦੇ ਨਾਲ ਖਤਮ ਹੋਵੇਗਾ। ਲੜੀ ਦੇ ਪਹਿਲੇ ਅਤੇ ਦੂਜੇ ਟੈਸਟ ’ਚ ਇਕ ਹਫਤੇ ਜਦਕਿ ਤੀਜੇ ਅਤੇ ਚੌਥੇ ਟੈਸਟ ਦੇ ਵਿਚਾਲੇ 8 ਦਿਨਾਂ ਦਾ ਵਕਫਾ ਹੈ ਤਾਂ ਕਿ ਖਿਡਾਰੀਆਂ ਨੂੰ ਤਰੋਤਾਜ਼ਾ ਹੋਣ ਦਾ ਪੂਰਾ ਮੌਕਾ ਮਿਲ ਸਕੇ।


author

Aarti dhillon

Content Editor

Related News