ਜਾਣੋ ਕਸ਼ਮੀਰ ਦੀ ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨ ਤਜਾਮੁਲ ਇਸਲਾਮ ਦੇ ਸੰਘਰਸ਼ ਤੋਂ ਸਫਲਤਾ ਦੇ ਸਫਰ ਬਾਰੇ

Sunday, Nov 07, 2021 - 02:27 PM (IST)

ਸਪੋਰਟਸ ਡੈਸਕ–ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਸਭ ਤੋਂ ਘੱਟ ਉਮਰ ਦੀ ਕਿੱਕ ਬਾਕਸਿੰਗ ਚੈਂਪੀਅਨ ਤਜਾਮੁਲ ਇਸਲਾਮ ਸੋਨ ਤਮਗਾ ਜਿੱਤ ਕੇ ਪੀ. ਐੱਮ. ਮੋਦੀ ਨੂੰ ਮਿਲਣਾ ਚਾਹੁੰਦੀ ਹੈ। ਕਸ਼ਮੀਰ ਦੇ ਬਾਂਦੀਪੋਰਾ ਵਿਚ ਰਹਿਣ ਵਾਲੀ ਤਜਾਮੁਲ ਨੇ ਯੂਨਾਨ ਦੇ ਕੈਰੋ ਸ਼ਹਿਰ ਵਿਚ ਹੋਈ ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2021 ਦੀ ਅੰਡਰ-19 ਕੈਟੇਗਰੀ ਵਿਚ ਸੋਨ ਤਮਗਾ ਜਿੱਤਿਆ ਹੈ। 2016 ਵਿਚ ਵੀ ਉਹ ਇਟਲੀ ਵਿਚ ਹੋਈ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਦੇ ਅੰਡਰ-8 ਵਰਗ ਵਿਚ ਸੋਨ ਤਮਗਾ ਜਿੱਤ ਚੁੱਕੀ ਹੈ।

ਇਹ ਵੀ ਪੜ੍ਹੋ : T20 WC: ਕੀ ਸੈਮੀਫਾਈਨਲ 'ਚ ਪਹੁੰਚ ਸਕੇਗਾ ਭਾਰਤ? ਅਫ਼ਗਾਨਿਸਤਾਨ ਦੀ ਜਿੱਤ-ਹਾਰ ਕਰੇਗੀ ਵੱਡਾ ਫ਼ੈਸਲਾ

ਕਿੱਕ ਬਾਕਸਿੰਗ ਵੱਲ ਕਿਵੇਂ ਹੋਇਆ ਝੁਕਾਅ ਦੇ ਸਵਾਲ ਦੇ ਜਵਾਬ ਵਿਚ ਤਜਾਮੁਲ ਨੇ ਕਿਹਾ ਕਿ ਇਕ ਦਿਨ ਮੈਂ ਸਕੂਲ ਤੋਂ ਘਰ ਆਈ ਤਾਂ ਟੀ. ਵੀ. ’ਤੇ ਇਸ ਖੇਡ ਦੇ ਮੁਕਾਬਲੇ ਚੱਲ ਰਹੇ ਸਨ। ਮੈਂ ਉਤਸ਼ਾਹਿਤ ਹੋਈ ਕਿ ਇਹ ਕੀ ਕਰ ਰਹੇ ਹਨ। ਇਨ੍ਹਾਂ ਨੇ ਹੱਥਾਂ ਵਿਚ ਕੀ ਪਹਿਨਿਆ ਹੋਇਆ ਹੈ। ਮੈਨੂੰ ਵੀ ਇਹ ਕਰਨਾ ਹੈ। ਮੇਰੇ ਕਜ਼ਨ ਵੀ ਮਾਰਸ਼ਲ ਆਰਟਸ ਸਿੱਖ ਰਹੇ ਸਨ। ਇਸ ਲਈ ਮੇਰੇ ਅੰਦਰ ਵੀ ਅਜਿਹੀ ਹੀ ਖੇਡ ਅਪਨਾਉਣ ਦਾ ਜਨੂੰਨ ਸੀ। ਪਿਤਾ ਨੂੰ ਕਿਹਾ ਤਾਂ ਉਨ੍ਹਾਂ ਕਿਹਾ ਕਿ ਤੂੰ ਅਜੇ ਬਹੁਤ ਛੋਟੀ ਹੈ। ਮੈਨੂੰ ਉਨ੍ਹਾਂ ਨੂੰ ਮਨਾਉਣ ਲਈ ਕਿਹਾ,‘‘ਪਾਪਾ ਤੁਸੀਂ ਸੁਣਿਆ ਨਹੀਂ, ਛੋਟਾ ਪੈਕੇਟ, ਵੱਡਾ ਧਮਾਕਾ।’’ ਉਹ ਹੱਸ ਪਏ। ਇੱਥੋਂ ਮੇਰੀ ਖੇਡ ਸ਼ੁਰੂ ਹੋਣ ਦਾ ਰਸਤਾ ਖ਼ੁੱਲ ਗਿਆ। 

PunjabKesari

ਸੋਸਾਇਟੀ ਵਾਲੇ ਪਹਿਲਾਂ ਮਨ੍ਹਾ ਕਰਦੇ ਸਨ
ਤਜਾਮੁਲ ਨੇ ਕਿਹਾ ਕਿ ਹਾਂ, ਸਾਨੂੰ ਮੁਸ਼ਕਿਲਾਂ ਆਈਆਂ। ਸੋਸਾਇਟੀ ਵਾਲੇ ਪਿਤਾ ਨੂੰ ਮਨ੍ਹਾ ਕਰਦੇ ਸਨ ਕਿ ਬੱਚਿਆਂ ਨੂੰ ਇਸ ਖੇਡ ’ਚ ਨਾ ਪਾਓ। ਇਨ੍ਹਾਂ ਦਾ ਵਿਆਹ ਕਰਨਾ ਹੈ। ਦੂਜੇ ਘਰ ’ਚ ਜਾਣਾ ਹੈ ਪਰ ਅਸੀਂ ਪਾਪਾ ਨੂੰ ਮਨਾਇਆ ਤੇ ਕਿਹਾ, ‘‘ਸਾਡੇ ’ਤੇ ਭਰੋਸਾ ਕਰੋ। ਤੁਸੀਂ ਲੋਕਾਂ ਦੀ ਨਾ ਸੁਣੋ। ਜਦੋਂ ਅਸੀਂ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਤਦ ਮਜ਼ਾ ਆਵੇਗਾ।’’ ਹਾਲਾਂਕਿ ਇਹ ਇੰਨਾ ਆਸਾਨ ਨਹੀਂ ਸੀ। ਸ਼ੁਰੂਆਤੀ ਟ੍ਰੇਨਿੰਗ ਦੌਰਾਨ ਮੈਨੂੰ ਕਾਫੀ ਮੁਸ਼ਕਿਲਾਂ ਆਈਆਂ। ਕਈ ਵਾਰ ਖ਼ਿਆਲ ਆਇਆ ਕਿ ਇਸ ਨੂੰ ਛੱਡ ਦਿੱਤਾ ਜਾਵੇ ਪਰ ਕੋਚ ਫੈਜ਼ਲ ਅਲੀ ਤੇ ਪਰਿਵਾਰ ਦੇ ਮੋਟੀਵੇਟ ਕਰਨ ’ਤੇ ਮੈਂ ਇਹ ਖੇਡ ਜਾਰੀ ਰੱਖੀ।’’

ਇਹ ਵੀ ਪੜ੍ਹੋ : ਮਹਿਲਾ ਬਿਗ ਬੈਸ਼ ਲੀਗ 'ਚ ਹਰਮਨਪ੍ਰੀਤ ਤੇ ਰੋਦ੍ਰੀਗੇਜ ਦਾ ਸ਼ਾਨਦਾਰ ਪ੍ਰਦਰਸ਼ਨ

ਰੋਜ਼ਾਨਾ 5-7 ਘੰਟੇ ਕਰਦੀ ਹਾਂ ਅਭਿਆਸ
ਤਜਾਮੁਲ ਰੋਜ਼ਾਨਾ 5-7 ਘੰਟੇ ਪ੍ਰੈਕਟਿਸ ਕਰਦੀ ਹੈ। ਉਸ ਤੋਂ ਬਾਅਦ ਪੜ੍ਹਾਈ ਵੀ। ਜਦੋਂ ਉਹ 11 ਸਾਲ ਦੀ ਸੀ ਤਦ ਉਸ ਨੇ ਕਸ਼ਮੀਰ ਵਿਚ ਸਪੋਰਟਸ ਅਕੈਡਮੀ ਖੋਲ੍ਹੀ ਸੀ। ਇਸ ਦੌਰਾਨ ਉਹ 720 ਬੱਚਿਆਂ, ਜਿਨ੍ਹਾਂ ਵਿਚ ਉਸਦੀ ਛੋਟੀ ਭੈਣ ਵੀ ਸੀ, ਨੂੰ ਟ੍ਰੇਨਿੰਗ ਦਿੰਦੀ ਸੀ। ਤਜਾਮੁਲ ਦਾ ਮੰਨਣਾ ਹੈ ਕਿ ਟੀਚੇ ਦੀ ਪ੍ਰਾਪਤੀ ਕਰਨ ਲਈ ਮੁਸ਼ਕਿਲਾਂ ਜ਼ਰੂਰ ਆਉਣਗੀਆਂ। ਇਸ ਤੋਂ ਤਦ ਅੱਗੇ ਨਿਕਲਾਂਗੇ ਜਦੋਂ ਕਦੇ ਹਾਰ ਨਾ ਮੰਨਣ ਵਾਲਾ ਸੁਭਾਅ ਅਪਣਾਵਾਂਗਾ। ਤਜਾਮੁਲ ਦੀ ਇੱਛਾ ਓਲੰਪਿਕ ਵਿਚ ਦੇਸ਼ ਲਈ ਤਮਗਾ ਜਿੱਤਣਾ ਹੈ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News