ਧੋਨੀ ਤੇ ਪੰਤ 'ਚ ਬਹੁਤ ਫਰਕ : ਲਾਰਾ

12/09/2019 6:42:26 PM

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਦਿਗਜ ਕ੍ਰਿਕਟਰ ਬ੍ਰਾਇਨ ਲਾਰਾ ਨੇ ਕਿਹਾ ਹੈ ਕਿ ਨੋਜਵਾਨ ਵਿਕਟਕੀਪਰ ਰਿਸ਼ਭ ਪੰਤ ਦੀ ਸ਼ੈਲੀ ਅਨੁਭਵੀ ਮਹਿੰਦਰ ਸਿੰਘ ਧੋਨੀ ਤੋਂ ਅਲੱਗ ਹੈ ਤੇ ਦੋਵਾਂ ਦੇ ਵਿਚਾਲੇ ਬਹੁਤ ਫਰਕ ਹੈ, ਇਸ ਲਈ ਪੰਤ ਦੀ ਉਸ ਨਾਲ ਤੁਲਨਾ ਕਰ ਜ਼ਿਆਦਾ ਦਬਾਅ ਬਣਾਉਣਾ ਨਾਜਾਇਜ਼ ਹੈ। ਸਾਬਕਾ ਕ੍ਰਿਕਟਰ ਲਾਰਾ ਨੇ ਇਕ ਪ੍ਰੋਗਰਾਮ ਦੇ ਦੌਰਾਨ ਧੋਨੀ ਤੇ ਪੰਤ ਦੇ ਵਿਚਾਲੇ ਤੁਲਨਾ ਨੂੰ ਲੈ ਕੇ ਕਿਹਾ ਕਿ ਦੋਵੇਂ ਕਾਫੀ ਅਲੱਗ ਤਰ੍ਹਾਂ ਦੇ ਖਿਡਾਰੀ ਹਨ। ਵੈਸਟਇੰਡੀਜ਼ ਵਿਰੁੱਧ ਦੂਜੇ ਟੀ-20 ਮੈਚ ਦੇ ਦੌਰਾਨ ਪੰਤ ਨੇ ਅਜੇਤੂ 33 ਦੌੜਾਂ ਦੀ ਪਾਰੀ ਖੇਡੀ ਸੀ ਪਰ ਪਹਿਲੇ ਮੈਚ 'ਚ ਉਹ 18 ਦੌੜ ਹੀ ਬਣਾ ਸਕੇ ਸਨ। ਪੰਤ ਦੇ ਖੇਡ 'ਚ ਨਿਰੰਤਰਤਾ ਦੀ ਘਾਟ ਕਾਰਨ ਵੀ ਉਸ ਨੂੰ ਕਾਫੀ ਅਲੋਚਨਾ ਝੱਲਣੀ ਪਈ ਹੈ।
ਦਿੱਗਜ ਬੱਲੇਬਾਜ਼ ਲਾਰਾ ਨੇ ਪੰਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਧੋਨੀ ਨਾਲ ਬਿਲਕੁਲ ਅਲੱਗ ਤਰ੍ਹਾਂ ਦੇ ਖਿਡਾਰੀ ਹਨ ਤੇ ਸਮੇਂ ਦੇ ਨਾਲ ਉਸਦੇ ਖੇਡ 'ਚ ਬਦਲਾਅ ਆਵੇਗਾ। ਲਾਰਾ ਨੇ ਕਿਹਾ ਕਿ ਪੰਤ 'ਚ ਕਾਫੀ ਆਕ੍ਰਾਮਕਤਾ ਹੈ ਤੇ ਭਾਰਤੀ ਪ੍ਰਸ਼ੰਸਕ ਚਾਹੁੰਦੇ ਹਨ ਕਿ ਧੋਨੀ ਦੀ ਜਗ੍ਹਾ ਲੈਣ ਵਾਲਾ ਕੋਈ ਖਿਡਾਰੀ ਭਾਰਤੀ ਟੀਮ 'ਚ ਸ਼ਾਮਲ ਹੋਵੇ ਪਰ ਪੰਤ ਧੋਨੀ ਤੋਂ ਬਿਲਕੁਲ ਅਲੱਗ ਤਰ੍ਹਾ ਦੇ ਖਿਡਾਰੀ ਹਨ। ਉਸ ਨੇ ਕਿਹਾ ਕਿ ਵਿਸ਼ਵ ਕੱਪ 'ਚ 8 ਤੋਂ 9 ਮਹੀਨੇ ਦਾ ਹੀ ਸਮਾਂ ਰਹਿ ਗਿਆ ਹੈ ਇਸ ਦੌਰਾਨ ਕਿਸੇ ਖਿਡਾਰੀ ਦੇ ਲਈ ਟੀਮ 'ਚ ਜਗ੍ਹਾ ਬਣਾਉਣ ਦੇ ਲਿਹਾਜ਼ ਨਾਲ ਅਹਿਮ ਸਮਾਂ ਹੈ।


Gurdeep Singh

Content Editor

Related News