ਲਲਿਤ ਮੋਦੀ ਨੇ ਨਵੀਂ IPL ਫਰੈਂਚਾਇਜ਼ੀ ਦੇ ਮਾਲਿਕ CVC ਦੇ ਸੱਟੇਬਾਜ਼ੀ ਕੰਪਨੀਆਂ ਨਾਲ ਸਬੰਧ ''ਤੇ ਸਵਾਲ ਚੁੱਕੇ

Wednesday, Oct 27, 2021 - 11:15 PM (IST)

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸਾਬਕਾ ਪ੍ਰਮੁੱਖ ਲਲਿਤ ਮੋਦੀ ਨੇ ਆਈ. ਪੀ. ਐੱਲ. ਵਿਚ ਨਿੱਜੀ ਇਕਵਿਟੀ ਫਰਮ ਸੀ. ਵੀ. ਸੀ. ਕੈਪਿਟਲਸ ਪਾਰਟਨਰਸ ਦੇ ਪ੍ਰਵੇਸ਼ 'ਤੇ ਸਵਾਲ ਚੁੱਕੇ ਹਨ ਕਿਉਂਕਿ ਇਸ ਦਾ ਨਿਵੇਸ਼ ਸੱਟੇਬਾਜ਼ੀ ਗਤੀਵਿਧੀਆਂ ਨਾਲ ਜੁੜੀਆਂ ਕੰਪਨੀਆਂ 'ਚ ਹੈ। ਸੀ. ਵੀ. ਸੀ. ਨੇ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ਦੀ ਅਹਿਮਦਾਬਾਦ ਫਰੈਂਚਾਇਜ਼ੀ ਨੂੰ ਖਰੀਦਣ ਲਈ 5625 ਕਰੋੜ ਰੁਪਏ ਦੀ ਬੋਲੀ ਲਾਈ ਸੀ। ਸੀ. ਵੀ. ਸੀ. ਖੁਦ ਨੂੰ ਨਿੱਜੀ ਇਕਵਿਟੀ ਦੇ ਖੇਤਰ ਵਿਚ ਦੁਨੀਆ ਦੀ ਟਾਪ ਕੰਪਨੀ ਦੱਸਦੀ ਹੈ, ਜੋ 125 ਅਰਬ ਡਾਲਰ ਦੀਆਂ ਜਾਇਦਾਦਾਂ ਦਾ ਪ੍ਰਬੰਧਨ ਕਰਦੀ ਹੈ।

ਇਹ ਖਬਰ ਪੜ੍ਹੋ- ਟੈਸਟ ਡੈਬਿਊ ਦੀ ਬਜਾਏ ਪਰਿਵਾਰ ਨੂੰ ਪਹਿਲ ਦੇਵੇਗਾ ਸੀਨ ਏਬਟ, ਇਹ ਹੈ ਵੱਡੀ ਵਜ੍ਹਾ

PunjabKesari
ਸੀ. ਵੀ. ਸੀ. ਦੀ ਵੈਬਸਾਈਟ ਅਨੁਸਾਰ ਉਸ ਦਾ ਨਿਵੇਸ਼ ਟਿਪਿਕੋ ਅਤੇ ਸਿਸਲ ਵਰਗੀਆਂ ਕੰਪਨੀਆਂ ਵਿਚ ਹਨ, ਜੋ ਖੇਡ ਸੱਟੇਬਾਜ਼ੀ ਨਾਲ ਜੁੜੇ ਹਨ। ਭਾਰਤ ਵਿਚ ਸੱਟੇਬਾਜ਼ੀ ਜਾਇਜ਼ ਨਹੀਂ ਹੈ। ਸੀ. ਵੀ. ਸੀ. ਅਤੀਤ ਵਿਚ ਫਾਰਮੂਲਾ-1 ਵਿਚ ਵੀ ਨਿਵੇਸ਼ ਕਰ ਚੁੱਕਾ ਹੈ ਅਤੇ ਹੁਣ ਉਸ ਦੀ ਹਿੱਸੇਦਾਰੀ ਪ੍ਰੀਮੀਅਰਸ਼ਿਪ ਰਗਬੀ ਵਿਚ ਹੈ। ਲਲਿਤ ਮੋਦੀ ਨੇ ਟਵੀਟ ਕੀਤਾ,‘‘ਮੈਨੂੰ ਲੱਗਦਾ ਹੈ ਕਿ ਸੱਟੇਬਾਜ਼ੀ ਕੰਪਨੀਆਂ ਆਈ. ਪੀ. ਐੱਲ. ਟੀਮ ਖਰੀਦ ਸਕਦੀਆਂ ਹਨ। ਸ਼ਾਇਦ ਕੋਈ ਨਵਾਂ ਨਿਯਮ ਹੈ। ਬੋਲੀ ਜਿੱਤਣ ਵਾਲਾ ਇਕ ਬੋਲੀਦਾਤਾ ਇਕ ਵੱਡੀ ਸੱਟੇਬਾਜ਼ੀ ਕੰਪਨੀ ਦਾ ਮਾਲਿਕ ਵੀ ਹੈ। ਅੱਗੇ ਕੀ ਹੋਵੇਗਾ। ਕੀ ਬੀ. ਸੀ. ਸੀ. ਆਈ. ਨੇ ਆਪਣਾ ਕੰਮ ਨਹੀਂ ਕੀਤਾ। ਭ੍ਰਿਸ਼ਟਾਚਾਰ ਰੋਕੂ ਇਕਾਈਆਂ ਅਜਿਹੇ ਮਾਮਲੇ ਵਿਚ ਕੀ ਕਰਨਗੀਆਂ।’’

ਇਹ ਖਬਰ ਪੜ੍ਹੋ-  ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ ਖਿਸਕੇ ਵਿਰਾਟ ਕੋਹਲੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News