ਸੋਨ ਤਮਗਾ ਜੇਤੂ ਲਕਸ਼ਯ ਸੇਨ ਨੇ ਕੀਤੀ ਖੇਡ ਮੰਤਰੀ ਰਾਠੌਰ ਨਾਲ ਮੁਲਾਕਾਤ
Tuesday, Jul 31, 2018 - 01:37 PM (IST)

ਨਵੀਂ ਦਿੱਲੀ— ਜੂਨੀਅਰ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ 'ਚ 53 ਸਾਲਾਂ ਦੇ ਵੱਡੇ ਵਕਫੇ ਦੇ ਬਾਅਦ ਪੁਰਸ਼ ਸੋਨ ਤਮਗਾ ਜਿੱਤਣ ਵਾਲੇ ਨੌਜਵਾਨ ਖਿਡਾਰੀ ਲਕਸ਼ਯ ਸੇਨ ਨੇ ਸੋਮਵਾਰ ਨੂੰ ਇੱਥੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨਾਲ ਮੁਲਾਕਾਤ ਕੀਤੀ। ਖੇਡ ਮੰਤਰੀ ਨੇ ਇਸ 16 ਸਾਲਾਂ ਦੇ ਨੌਜਵਾਨ ਖਿਡਾਰੀ ਦੇ ਮੋਢੇ ਥਪਥਪਾਉਂਦੇ ਹੋਏ ਉਸ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ।
ਰਾਠੌਰ ਨੇ ਲਕਸ਼ਯ ਤੋਂ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਗਾਮੀ ਟੂਰਨਾਮੈਂਟ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਲਕਸ਼ਯ ਨੇ ਆਪਣੇ ਗਲੇ 'ਚ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਤੋਂ ਜਿੱਤਿਆ ਸੋਨ ਤਮਗਾ ਪਾਇਆ ਹੋਇਆ ਸੀ।
Met the young badminton champ @lakshya_sen who's back from Jakarta after conquering the Badminton Asian Junior Championship title.
— Rajyavardhan Rathore (@Ra_THORe) July 30, 2018
His brilliance and dedication have proven his mettle, and the results speak for themselves. May many more laurels come your way, young man! pic.twitter.com/jbRvHRATrL
ਲਕਸ਼ਯ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਲਕਸ਼ਯ ਨੇ ਇੰਡੋਨੇਸ਼ੀਆ ਦੇ ਜਕਾਰਤਾ 'ਚ ਇਹ ਖਿਤਾਬ ਜਿੱਤਿਆ ਸੀ ਅਤੇ ਉਹ 1965 'ਚ ਗੌਤਮ ਠੱਕਰ ਦੇ ਸੋਨ ਤਮਗਾ ਜਿੱਤਣ ਦੇ 53 ਸਾਲਾਂ ਬਾਅਦ ਜਾ ਕੇ ਇਹ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣੇ। ਭਾਰਤੀ ਬੈਡਮਿੰਟਨ ਸੰਘ ਨੇ ਲਕਸ਼ਯ ਨੂੰ 10 ਲੱਖ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।