ਪਹਿਲੇ ਵਨਡੇ 'ਚ ਕੁਲਦੀਪ ਨੇ ਬਣਾਇਆ ਸ਼ਰਮਨਾਕ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਤੀਜੇ ਗੇਂਦਬਾਜ਼

02/06/2020 12:14:34 PM

ਸਪੋਰਟਸ ਡੈਸਕ— ਖ਼ੁਰਾਂਟ ਬੱਲੇਬਾਜ਼ ਰੋਸ ਟੇਲਰ (ਅਜੇਤੂ 109 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਨਿਊਜ਼ੀਲੈਂਡ ਨੇ ਬੀਤੇ ਦਿਨ ਬੁੱਧਵਾਰ ਨੂੰ ਸੇਡਨ ਪਾਰਕ ਮੈਦਾਨ 'ਤੇ ਖੇਡੇ ਗਏ ਪਹਿਲੇ ਵਨ-ਡੇ ਮੈਚ 'ਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟ 'ਤੇ 347 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਨਿਊਜ਼ੀਲੈਂਡ ਨੇ 48.1 ਓਵਰਾਂ 'ਚ 6 ਵਿਕਟਾਂ ਖੁੰਝ ਕੇ ਹਾਸਲ ਕਰ ਲਿਆ। ਮੇਜ਼ਬਾਨ ਟੀਮ ਵਲੋਂ ਟੇਲਰ ਨੇ 84 ਗੇਂਦਾਂ 'ਤੇ 10 ਚੌਕੇ ਅਤੇ ਚਾਰ ਛੱਕੇ ਲਗਾਏ। ਇਸ ਮੈਚ 'ਚ ਭਾਰਤੀ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਦੀ ਬੇਹੱਦ ਹੀ ਖਰਾਬ ਗੇਂਦਬਾਜ਼ੀ ਦੇਖਣ ਨੂੰ ਮਿਲੀ ਅਤੇ ਇਸ ਖਰਾਬ ਗੇਂਦਬਾਜ਼ੀ ਕਾਰਨ ਉਨ੍ਹਾਂ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ।PunjabKesari  ਭਾਰਤ ਦੇ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੇ ਲਈ ਇਹ ਮੈਚ ਬੇਹੱਦ ਹੀ ‍ਨਿਰਾਸ਼ਾਜਨਕ ਰਿਹਾ। ਕੁਲਦੀਪ ਯਾਦਵ ਭਾਰਤ ਵੱਲੋਂ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਖਰਚ ਕਰਾਉਣ ਦੇ ਮਾਮਲੇ 'ਚ ਤੀਜੇ ਸਪਿਨ ਗੇਂਦਬਾਜ਼ ਬਣ ਗਏ ਹਨ। ਕੁਲਦੀਪ ਯਾਦਵ ਨੇ ਇਸ ਮੈਚ 'ਚ 10 ਓਵਰਾਂ ਦੀ ਗੇਂਦਬਾਜ਼ੀ ਕੀਤੀ ਅਤੇ 84 ਦੌੜਾਂ ਖਰਚ ਕਰਕੇ 2 ਵਿਕਟਾਂ ਹਾਸਲ ਕੀਤੀਆਂ। ਜਡੇਜਾ ਦੀ ਗੇਂਦ 'ਤੇ ਰਾਸ ਟੇਲਰ ਦਾ ਉੱਚਾ ਕੈਚ ਕੁਲਦੀਪ ਫੜ ਨਹੀਂ ਸਕੇ ਸਨ ਜਦੋਂ ਕੁਲਦੀਪ ਨੇ ਇਹ ਕੈਚ ਛੱਡਿਆ ਤਾਂ ਟੇਲਰ 10 ਦੌੜਾਂ 'ਤੇ ਸਨ, ਬਾਅਦ 'ਚ ਉਸ ‍ਨੇ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਮੈਚ ਦਾ ਨਕ‍ਸ਼ਾ ਹੀ ਬਦਲ ਦਿੱ‍ਤਾ। ਕੁਲਦੀਪ ਇਸ ਗਲਤੀ ਨਾਲ ਟੇਲਰ ਦੇ ਨਾਲ ਨਾਲ ਬਾਕੀ ਦੇ ਬੱਲੇਬਾਜ਼ਾਂ ਵੀ ਉਨ੍ਹਾਂ ਦੇ ਓਵਰਾਂ 'ਚ ਕਾਫੀ ਦੌੜਾਂ ਬਣਾਈਆਂ। ਹਾਲਾਂਕਿ ਗੇਂਦਬਾਜ਼ੀ 'ਚ ਉਨ੍ਹਾਂ ਨੇ ਦੋ ਵਿਕਟਾਂ ਹਾਸਲ ਕੀਤੀਆਂ ਪਰ ਉਨ੍ਹਾਂ ਨੇ ਆਪਣੇ 10 ਓਵਰਾਂ ਦੇ ਸ‍ਪੈਲ 'ਚ 84 ਦੌੜਾਂ ਦੇ ਦਿੱਤੀਆਂ ਜੋ ਕਿ ਇਕ ਬੇਹੱਦ ਹੀ ਖਰਾਬ ਪ੍ਰਦਰਸ਼ਨ ਸੀ।PunjabKesari  ਕੁਲਦੀਪ ਦਾ ਵਨ-ਡੇ ਅੰਤਰਰਾਸ਼ਟਰੀ 'ਚ ਇਹ ਹੁਣ ਤੱਕ ਦਾ ਸਭ ਤੋਂ ਮਹਿੰਗੀ ਗੇਂਦਬਾਜ਼ੀ ਪ੍ਰਦਰਸ਼ਨ ਹੈ। ਇਨਾਂ ਹੀ ਨਹੀਂ ਹੈਮ‍ਿਲ‍ਟਨ ਵਨ-ਡੇ ਦਾ ਅਜਿਹਾ ਉਨ੍ਹਾਂ ਦਾ ਗੇਂਦਬਾਜ਼ੀ ਪ੍ਰਦਰਸ਼ਨ ਵਨ-ਡੇ ਮੈਚਾਂ 'ਚ ਕਿਸੇ ਵੀ ਭਾਰਤੀ ਸ‍ਿਪ‍ਨ ਗੇਂਦਬਾਜ਼ ਦਾ ਤੀਜਾ ਸਭ ਤੋਂ ਖ਼ਰਾਬ ਗੇਂਦਬਾਜ਼ੀ ਪ੍ਰਦਰਸ਼ਣ ਹੈ। ਵਨ-ਡੇ 'ਚ ਕਿਸੀ ਭਾਰਤੀ ਦਾ ਸਭ ਤੋਂ ਖ਼ਰਾਬ ਗੇਂਦਬਾਜ਼ੀ ਪ੍ਰਦਰਸ਼ਨ ਦੇ ਮਾਮਲੇ 'ਚ ਪਹਿਲਾਂ ਨੰਬਰ 'ਤੇ ਯੁਜਵੇਂਦਰ ਚਾਹਲ ਹੈ, ਜਿਸ ‍ਨੇ 10 ਓਵਰਾਂ 'ਚ 88 ਦੌੜਾਂ ਖਰਚ ਕੀਤੀਆਂ ਸਨ। ਪੀਊਸ਼ ਚਾਵਲਾ ਇਸ ਮਾਮਲੇ 'ਚ ਦੂਜੇ ਸ‍ਥਾਨ 'ਤੇ ਹੈ ਉਸ ਨੇ 85 ਦੌੜਾਂ ਖਰਚ ਕੀਤੀਆਂ ਸਨ। ਸਭ ਤੋਂ ਮਹਿੰਗੇ ਭਾਰਤੀ ਸ‍ਪਿ‍ਨ ਗੇਂਦਬਾਜ਼ਾਂ ਦੀ ਸੂਚੀ 'ਚ ਕੁਲਦੀਪ ਤੀਜੇ ਸ‍ਥਾਨ 'ਤੇ ਆ ਗਏ ਹਨ।

PunjabKesari


Related News