ਕੁਲਦੀਪ ਦੀ ਫਾਰਮ ਨਾਲ ਵਿਸ਼ਵ ਕੱਪ ''ਚ ਉਸ ਦੇ ਪ੍ਰਦਰਸ਼ਨ ''ਤੇ ਅਸਰ ਨਹੀਂ ਪਵੇਗਾ : ਹਰਭਜਨ
Thursday, Apr 25, 2019 - 02:31 AM (IST)

ਨਵੀਂ ਦਿੱਲੀ— ਸੀਨੀਅਰ ਆਫ ਸਪਿਨਰ ਹਰਭਜਨ ਸਿੰਘ ਨੂੰ ਲਗਦਾ ਹੈ ਕਿ ਕੁਲਦੀਪ ਯਾਦਵ ਦੀ ਮੌਜੂਦਾ ਆਈ. ਪੀ. ਐੱਲ. ਵਿਚ ਅਚਾਨਕ ਫਾਰਮ 'ਚ ਆਈ ਗਿਰਾਵਟ ਨਾਲ ਵਿਸ਼ਵ ਕੱਪ ਵਿਚ ਉਸ ਦੇ ਪ੍ਰਦਰਸ਼ਨ 'ਤੇ ਕੋਈ ਅਸਰ ਨਹੀਂ ਪਵੇਗਾ। ਉਥੇ ਉਸ ਦੇ ਕੋਲ ਵਾਪਸੀ ਦੇ ਕਾਫੀ ਮੌਕੇ ਹੋਣਗੇ। ਕੁਲਦੀਪ ਦੇ ਭਾਰਤ ਲਈ ਵਿਸ਼ਵ ਕੱਪ ਮੁਕਾਬਲੇ 'ਚ ਅਹਿਮ ਗੇਂਦਬਾਜ਼ ਬਣਨ ਦੀ ਉਮੀਦ ਹੈ, ਉਨ੍ਹਾਂ ਨੇ ਆਈ. ਪੀ. ਐੱਲ. 'ਚ ਕੋਲਕਾਤਾ ਨਾਈਟ ਰਾਈਡਰਜ਼ ਲਈ 9 ਮੌਚਾਂ 'ਚ 4 ਵਿਕਟਾਂ ਹਾਸਲ ਕੀਤੀਆਂ ਹਨ ਤੇ ਖਰਾਬ ਫਾਰਮ ਕਾਰਨ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਪਿਛਲੇ ਮੈਚ 'ਚ ਉਸ ਨੂੰ ਨਹੀਂ ਖੇਡਾਇਆ ਸੀ।
ਹਰਭਜਨ ਸਿੰਘ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਕੁਲਦੀਪ ਆਈ. ਪੀ. ਐੱਲ. 'ਚ ਖਰਾਬ ਫਾਰਮ 'ਚੋਂ ਗੁਜਰ ਰਹੇ ਹਨ। ਟੀ-20 ਇਕ ਇਸ ਤਰ੍ਹਾਂ ਦਾ ਫਾਰਮੈਟ ਹੈ, ਜੋ ਕਿਸੇ ਵੀ ਗੇਂਦਬਾਜ਼ ਦੇ ਹੌਸਲੇ ਨੂੰ ਘੱਟ ਕਰ ਸਕਦਾ ਹੈ ਪਰ ਫਾਰਮੈਟ ਦੀ ਤੁਲਨਾ ਨਹੀਂ ਕਰਦਾ। ਵਨ ਡੇ ਮੈਚਾਂ 'ਚ ਫਾਰਮੈਟ ਅਲੱਗ ਹੁੰਦਾ ਹੈ ਤੇ ਤੁਸੀਂ ਇਕ ਅਲੱਗ ਹੀ ਕੁਲਦੀਪ ਨੂੰ ਦੇਖੋਗੇ। ਉਨ੍ਹਾਂ ਨੇ ਕਿਹਾ ਕਿ ਇਸ ਕਲਾਈ ਦੇ ਸਪਿਰ ਨੂੰ ਕੋਈ ਤਕਨੀਕੀ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਉਸਦੀ ਗੇਂਦਬਾਜ਼ੀ ਨੂੰ ਥੋੜਾ ਦੇਖਿਆ ਹੈ ਤੇ ਮੈਨੂੰ ਨਹੀਂ ਲੱਗਦਾ ਹੈ ਕਿ ਇਸ 'ਚ ਕੋਈ ਤਕਨੀਕੀ ਸਮੱਸਿਆ ਹੈ। ਤੁਸੀਂ ਖੁਦ ਦੇਖਿਓ ਕੌਣ ਕੁਲਦੀਪ ਦੇ ਵਿਰੁੱਧ ਦੌੜਾਂ ਬਣਾ ਰਿਹਾ ਹੈ? ਭਾਰਤੀ ਖਿਡਾਰੀ ਹੀ ਮੁੱਖ ਰੂਪ ਨਾਲ ਉਸਦੇ ਖਿਲਾਫ ਬਣਾ ਰਹੇ ਹਨ।