ਵਾਟਸਨ ਦੀ ਟਾਪ-5 ਬੱਲੇਬਾਜ਼ਾਂ ਦੀ ਸੂਚੀ ''ਚ ਕੋਹਲੀ ਚੋਟੀ ''ਤੇ, ਜਾਣੋ ਲਿਸਟ ''ਚ ਕਿਹੜੇ ਖਿਡਾਰੀ ਹਨ ਸ਼ਾਮਲ

04/15/2022 1:38:42 PM

ਨਵੀਂ ਦਿੱਲੀ- ਆਸਟ੍ਰੇਲੀਆ ਦੇ ਸਾਬਕਾ ਹਰਫ਼ਨਮੌਲਾ ਸ਼ੇਨ ਵਾਟਸਨ ਨੇ ਟੈਸਟ ਕ੍ਰਿਕਟ ਵਿਚ ਬਿਗ ਫਾਈਵ ਵਿਚਾਲਿਓਂ ਵਿਰਾਟ ਕੋਹਲੀ ਨੂੰ ਸਰਬੋਤਮ ਬੱਲੇਬਾਜ਼ ਚੁਣਿਆ। ਵਾਟਸਨ ਨੇ ਇਸ ਪਹਿਲੂ ਨੂੰ ਵੱਧ ਤਵੱਜੋ ਨਹੀਂ ਦਿੱਤੀ ਕਿ ਕੋਹਲੀ ਨਵੰਬਰ 2019 ਤੋਂ ਸੈਂਕੜਾ ਲਾਉਣ ਵਿਚ ਨਾਕਾਮ ਰਹੇ ਹਨ। ਵਾਟਸਨ ਦੀ ਸੂਚੀ ਮੁਤਾਬਕ ਸਾਬਕਾ ਭਾਰਤੀ ਕਪਤਾਨ ਕੋਹਲੀ ਨੇ ਸਟੀਵ ਸਮਿਥ, ਕੇਨ ਵਿਲੀਅਮਸਨ, ਜੋ ਰੂਟ ਤੇ ਬਾਬਰ ਆਜ਼ਮ ਨੂੰ ਪਛਾੜਿਆ।

ਇਹ ਵੀ ਪੜ੍ਹੋ : ਚੇਤੇਸ਼ਵਰ ਪੁਜਾਰਾ ਨੇ ਇਸ ਪਾਕਿ ਖਿਡਾਰੀ ਦੇ ਨਾਲ ਕੀਤਾ ਸਸੈਕਸ ਲਈ ਡੈਬਿਊ

PunjabKesari

ਆਈਸੀਸੀ ਰਿਵਿਊ ਦੀ ਨਵੀਂ ਕੜੀ ਵਿਚ ਇਸ਼ਾ ਗੁਹਾ ਨੇ ਜਦ ਵਾਟਸਨ ਤੋਂ ਪੁੱਛਿਆ ਕਿ ਉਨ੍ਹਾਂ ਦੇ ਵਿਚਾਰ ਨਾਲ ਦੁਨੀਆ ਦਾ ਸਰਬੋਤਮ ਟੈਸਟ ਬੱਲੇਬਾਜ਼ ਕੌਣ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਟੈਸਟ ਮੈਚ ਕ੍ਰਿਕਟ ਵਿਚ ਮੈਂ ਹਮੇਸ਼ਾ ਕਹਾਂਗਾ ਕਿ ਵਿਰਾਟ ਕੋਹਲੀ। ਉਹ ਲਗਭਗ ਸੁਪਰ ਹਿਊਮਨ ਹਨ ਤੇ ਉਹ ਜੋ ਹਾਸਲ ਕਰ ਸਕੇ ਹਨ ਉਹ ਇਸ ਲਈ ਹੈ ਕਿਉਂਕਿ ਉਹ ਜਦ ਵੀ ਖੇਡਣ ਉਤਰਦੇ ਹਨ ਤਾਂ ਬਹੁਤ ਵੱਧ ਜਨੂੰਨ ਨਾਲ ਉਤਰਦੇ ਹਨ। 

PunjabKesari

ਕੋਹਲੀ ਆਈਸੀਸੀ ਰੈਂਕਿੰਗ ਵਿਚ 10ਵੇਂ ਸਥਾਨ 'ਤੇ ਖਿਸਕ ਗਏ ਹਨ ਪਰ ਟੈਸਟ ਕ੍ਰਿਕਟ ਵਿਚ ਇਸ ਦਿੱਗਜ ਭਾਰਤੀ ਦਾ ਰਿਕਾਰਡ ਸ਼ਾਨਦਾਰ ਹੈ। ਉਨ੍ਹਾਂ ਨੇ 27 ਟੈਸਟ ਸੈਂਕੜੇ ਤੇ 28 ਅਰਧ ਸੈਂਕੜੇ ਲਾਏ ਹਨ ਤੇ ਉਨ੍ਹਾਂ ਦੀ ਮੌਜੂਦਾ ਟੈਸਟ ਬੱਲੇਬਾਜ਼ੀ ਔਸਤ 50 ਤੋਂ ਕੁਝ ਘੱਟ ਹੈ। ਆਈਸੀਸੀ ਨੇ ਆਪਣੀ ਵੈੱਬਸਾਈਟ 'ਤੇ ਰਿਪੋਰਟ ਵਿਚ ਕਿਹਾ ਕਿ ਦੁਨੀਆ ਦੇ ਨੰਬਰ ਇਕ ਟੈਸਟ ਬੱਲੇਬਾਜ਼ ਮਾਰਨਸ ਲਾਬੂਸ਼ਾਨੇ ਹਨ ਜਿਨ੍ਹਾਂ ਨੇ 26 ਟੈਸਟ ਮੈਚਾਂ ਵਿਚ 54.31 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਮੌਜੂਦਗੀ ਵਿਚ ਬਿਗ ਫਾਈਵ ਨੂੰ ਬਿਗ ਸਿਕਸ ਮੰਨਿਆ ਜਾਣਾ ਚਾਹੀਦਾ ਸੀ ਪਰ ਘੱਟੋ ਘੱਟ 40 ਟੈਸਟ ਖੇਡਣ ਦੀ ਯੋਗਤਾ ਕਾਰਨ ਉਨ੍ਹਾਂ ਨੂੰ ਇਸ ਵਿਚ ਥਾਂ ਨਹੀਂ ਮਿਲੀ।

PunjabKesari

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਵਾਟਸਨ ਨੇ ਦੂਜੇ ਨੰਬਰ 'ਤੇ ਰੱਖਿਆ ਹੈ। ਵਾਟਸਨ ਨੇ ਕਿਹਾ ਕਿ ਬਾਬਰ ਆਜ਼ਮ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਸ਼ੇਨ ਵਾਟਸਨ ਨੇ ਕਿਹਾ ਕਿ ਉਨ੍ਹਾਂ ਨੇ ਜਿਸ ਤਰ੍ਹਾ ਆਪਣੀ ਖੇਡ ਨਾਲ ਤਾਲਮੇਲ ਬਿਠਾਇਆ ਹੈ ਅਤੇ ਟੈਸਟ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਉਹ ਦੇਖਣਾ ਸ਼ਾਨਦਾਰ ਹੈ। ਬਾਬਰ ਆਜ਼ਮ ਸੰਭਵ ਤੌਰ 'ਤੇ ਅਜੇ ਨੰਬਰ ਦੋ 'ਤੇ ਹਨ। ਬਾਬਰ ਅਜੇ ਆਈਸੀਸੀ ਟੈਸਟ ਵਿਚ ਪੰਜਵੇਂ ਨੰਬਰ ਦੇ ਬੱਲੇਬਾਜ਼ ਹਨ ਤੇ ਆਸਟ੍ਰੇਲੀਆ ਖ਼ਿਲਾਫ਼ ਮੌਜੂਦਾ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ ਕਰਾਚੀ ਵਿਚ ਦੂਜੇ ਟੈਸਟ ਵਿਚ 196 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਸੀਰੀਜ਼ ਵਿਚ 390 ਦੌੜਾਂ ਬਣਾਈਆਂ।

PunjabKesari

ਵਾਟਸਨ ਦੀ ਸੂਚੀ ਵਿਚ ਸਟੀਵ ਸਮਿਥ ਤੀਜੇ ਸਰਬੋਤਮ ਬੱਲੇਬਾਜ਼ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਸਮਿਥ ਨੇ ਕ੍ਰੀਜ਼ 'ਤੇ ਵੱਧ ਸਮਾਂ ਬਿਤਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਗੇਂਦਬਾਜ਼ਾਂ 'ਤੇ ਓਨਾ ਦਬਾਅ ਨਹੀਂ ਪਾ ਰਹੇ ਜਿੰਨਾ ਉਹ ਉਸ ਸਮੇਂ ਪਾਉਂਦੇ ਸਨ ਜਦ ਉਹ ਆਪਣੀ ਖੇਡ ਦੇ ਸਿਖਰ 'ਤੇ ਸਨ। ਮੇਰੇ ਲਈ ਸਮਿਥ ਇਸ ਸੂਚੀ ਵਿਚ ਥੋੜ੍ਹਾ ਹੇਠਾਂ ਡਿੱਗੇ ਹਨ। ਸਮਿਥ ਆਈਸੀਸੀ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਹਨ। 

ਇਹ ਵੀ ਪੜ੍ਹੋ : RR v GT : ਗੁਜਰਾਤ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾਇਆ

PunjabKesari

ਕੇਨ ਵਿਲੀਅਮਸਨ ਨੂੰ ਇਸ ਸਮੇਂ ਚੌਥਾ ਸਰਬਤੋਮ ਬੱਲੇਬਾਜ਼ ਮੰਨਣ ਵਾਲੇ ਵਾਟਸਨ ਨੇ ਕਿਹਾ ਕਿ ਕੇਨ ਆਪਣੀ ਖੇਡ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਕਿਸੇ ਵੀ ਹਾਲਾਤ ਵਿਚ ਕਿਵੇਂ ਗੇਂਦਬਾਜ਼ਾਂ 'ਤੇ ਦਬਾਅ ਬਣਾਉਣਾ ਹੈ। ਵਿਲੀਅਮਸਨ ਨੇ ਪਿਛਲੇ 12 ਮਹੀਨੇ ਵਿਚ ਸਿਰਫ਼ ਦੋ ਟੈਸਟ ਖੇਡੇ ਹਨ ਤੇ ਉਹ ਟੈਸਟ ਰੈਂਕਿੰਗ ਵਿਚ ਤੀਜੇ ਸਰਬੋਤਮ ਬੱਲੇਬਾਜ਼ ਹਨ। ਆਪਣੇ ਪੰਜਵੇਂ ਸਰਬੋਤਮ ਬੱਲੇਬਾਜ਼ ਰੂਟ 'ਤੇ ਵਾਟਸਨ ਨੇ ਕਿਹਾ ਕਿ ਜੋ ਰੂਟ ਨੇ ਪਿਛਲੇ ਦਿਨੀਂ ਸੈਂਕੜਾ ਲਾਇਆ ਪਰ ਉਹ ਪਿਛਲੇ ਕੁਝ ਸਸੇਂ ਵਿਚ ਸਟੀਵ ਸਮਿਥ ਵਾਂਗ ਚੱਲੇ ਹਨ ਜਿੱਥੇ ਉਹ ਅਤੀਤ ਦੀ ਤਰ੍ਹਾਂ ਵੱਡੇ ਸਕੋਰ ਨਹੀਂ ਬਣਾ ਪਾ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News