ਕੋਹਲੀ ਨੇ ਮਹਾਰਾਸ਼ਟਰ ਪੁਲਸ ਦੇ ਸਨਮਾਨ ''ਚ ਟਵਿੱਟਰ ''ਤੇ ਬਦਲੀ ''ਡੀ. ਪੀ.''

Sunday, May 10, 2020 - 07:14 PM (IST)

ਕੋਹਲੀ ਨੇ ਮਹਾਰਾਸ਼ਟਰ ਪੁਲਸ ਦੇ ਸਨਮਾਨ ''ਚ ਟਵਿੱਟਰ ''ਤੇ ਬਦਲੀ ''ਡੀ. ਪੀ.''

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੋਵਿਡ-19 ਮਹਾਮਾਰੀ ਦੌਰਾਨ ਜਾਨ ਜੋਖਮ ਵਿਚ ਵਿਚ ਪਾ ਕੇ ਆਪਣੇ ਕੰਮ 'ਤੇ ਚੌਕਸ ਰਹਿਣ ਵਾਲੀ ਪੁਲਸ ਦੀ ਸ਼ਲਾਘਾ ਕਰਦਿਆਂ ਟਵਿੱਟਰ 'ਤੇ ਆਪਣੀ ਡੀ. ਪੀ. (ਡਿਸਪਲੇਅ ਪਿਕਚਰ) ਵਿਚ ਮਹਾਰਾਸ਼ਟਰ ਪੁਲਸ ਦਾ ਪ੍ਰਤੀਕ ਚਿਨ੍ਹ ਲਗਾਇਆ ਹੈ। ਕੋਹਲੀ ਨੇ ਮੁਸ਼ਕਿਲ ਦੇ ਹਰ ਸਮੇਂ ਵਿਚ ਨਾਗਰਿਕਾਂ ਦੀ ਮਦਦ ਦੇ ਲਈ ਮਹਾਰਾਸ਼ਟਰ ਪੁਲਦੀ ਦੀਸ਼ਲਾਘਾ ਕਰਦਿਆਂ ਸੋਸ਼ਲ ਮੀਡੀਆ 'ਤੇ ਆਪਣੀ ਡੀ. ਪੀ. 'ਤੇ ਪੁਲਸ ਦਾ ਲੋਗੋ ਲਗਾਉਣ ਦੀ ਬੇਨਤੀ ਕੀਤੀ।

PunjabKesari

ਕੌਮਾਂਤਰੀ ਕ੍ਰਿਕਟ ਵਿਚ 70 ਸੈਂਕੜੇ ਲਗਾਉਣ ਵਾਲੇ ਇਸ ਖਿਡਾਰੀ ਨੇ ਟਵੀਟ ਕੀਤਾ ਕਿ ਮਹਾਰਾਸ਼ਟਰ ਪੁਲਸ ਕਿਸੇ ਵੀ ਮੁਸ਼ਕਿਲ, ਹਮਲੇ ਅਤੇ ਉਸ ਨਾਲ ਬਣੇ ਹਾਲਾਤਾਂ ਵਿਚ ਨਾਗਰਿਕਾਂ ਦੇ ਨਾਲ ਖੜੀ ਰਹਿੰਦੀ ਹੈ। ਅਜ ਜਦੋਂ ਉਹ ਸੜਕਾਂ 'ਤੇ ਕੋਰੋਨਾ ਵਾਇਰਸ ਜੰਗ ਦੀ ਅਗਵਾਈ ਕਰ ਰਹੇ ਹਨ ਤਾਂ ਮੈਂ ਟਵਿੱਟਰ 'ਤੇ ਮਹਾਰਾਸ਼ਟਰ ਪੁਲਸ ਦਾ ਲੋਗੋ ਲਗਾ ਕੇ ਉਨ੍ਹਾਂ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ। ਇਸ ਕੋਸ਼ਿਸ਼ ਵਿਚ ਤੁਸੀਂ ਮੇਰਾ ਸਾਥ ਦੇਵੋ।

 


author

Ranjit

Content Editor

Related News