ਕੋਹਲੀ ਦੇ ਅੰਦਰ ਅਜੇ ਕਾਫੀ ਕ੍ਰਿਕਟ ਬਾਕੀ : ਕਿਰਮਾਨੀ
Wednesday, May 14, 2025 - 10:56 AM (IST)

ਨਵੀਂ ਦਿੱਲੀ– ਭਾਰਤ ਦੇ ਸਾਬਕਾ ਵਿਕਟਕੀਪਰ ਸਈਅਦ ਕਿਰਮਾਨੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਕੋਲ ਅਜੇ ਵੀ ਟੈਸਟ ਕ੍ਰਿਕਟ ਨੂੰ ਦੇਣ ਲਈ ਕਾਫੀ ਕੁਝ ਹੈ ਤੇ ਉਸ ਨੂੰ ਕੁਝ ਸਮਾਂ ਹੋਰ ਖੇਡਣਾ ਚਾਹੀਦਾ ਸੀ। ਕਿਰਮਾਨੀ ਨੇ ਕਿਹਾ,‘‘ਉਸਦੇ ਅੰਦਰ ਅਜੇ ਕਾਫੀ ਕ੍ਰਿਕਟ ਬਾਕੀ ਹੈ। ਹਰ ਕਿਸੇ ਨੂੰ ਇਕ ਦਿਨ ਰਿਟਾਇਰ ਹੋਣਾ ਹੈ ਪਰ ਉਸ ਨੂੰ ਕੁਝ ਦਿਨ ਹੋਰ ਖੇਡਣਾ ਚਾਹੀਦਾ ਸੀ। ਮੈਂ ਉਸਦੇ ਫੈਸਲੇ ਦਾ ਸਨਮਾਨ ਕਰਦਾ ਹਾਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।’’
ਕਿਰਮਾਨੀ ਨੇ ਕਿਹਾ, ‘‘ਵਿਰਾਟ ਖੇਡ ਵਿਚ ਨਿਰੰਤਰਤਾ ਲੈ ਕੇ ਆਇਆ, ਜਿਸ ਨੇ ਉਸ ਨੂੰ ਵੱਖ ਬਣਾਇਆ। ਉਹ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਣਾਸਰੋਤ ਹੈ ਜਿਹੜੇ ਭਾਰਤ ਲਈ ਖੇਡਣ ਦੀ ਇੱਛਾ ਰੱਖਦੇ ਹਨ। ਉਹ ਸ਼ਾਨਦਾਰ ਖਿਡਾਰੀ ਰਿਹਾ ਹੈ।’’