ਕੋਹਲੀ ਨੂੰ ਭਾਰਤ ਲਈ ਹੀ ਨਹੀਂ ਸਗੋਂ ਆਪਣੇ ਲਈ ਵੀ ਦੌੜਾਂ ਬਣਾਉਣੀਆਂ ਪੈਣਗੀਆਂ : ਗਾਂਗੁਲੀ

Saturday, Aug 27, 2022 - 06:19 PM (IST)

ਕੋਲਕਾਤਾ (ਏਜੰਸੀ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਘਰਸ਼ ਕਰ ਰਹੇ ਦਿੱਗਜ਼ ਬੱਲੇਬਾਜ਼ ਵਿਰਾਟ ਕੋਹਲੀ ਨੂੰ ਨਾ ਸਿਰਫ਼ ਭਾਰਤ ਲਈ ਸਗੋਂ ਆਪਣੇ ਲਈ ਵੀ ਦੌੜਾਂ ਬਣਾਉਣ ਦੀ ਲੋੜ ਹੈ। ਕੋਹਲੀ 2019 ਵਿੱਚ ਈਡਨ ਗਾਰਡਨ ਵਿੱਚ ਬੰਗਲਾਦੇਸ਼ ਦੇ ਖਿਲਾਫ ਗੁਲਾਬੀ ਗੇਂਦ ਦੇ ਟੈਸਟ ਵਿੱਚ ਸੈਂਕੜਾ ਲਗਾਉਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਤਿੰਨ ਅੰਕ ਵਿਚ ਦੌੜਾਂ ਨਹੀਂ ਬਣਾ ਸਕਿਆ। ਉਹ ਸ਼ਨੀਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਏਸ਼ੀਆ ਕੱਪ 'ਚ ਪੁਰਾਣੀ ਲੈਅ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰਨਾ ਚਾਹੇਗਾ।

ਗਾਂਗੁਲੀ ਨੇ ਇੱਥੇ ਗੱਲਬਾਤ ਦੌਰਾਨ ਕਿਹਾ, 'ਉਸ (ਕੋਹਲੀ) ਨੂੰ ਨਾ ਸਿਰਫ਼ ਭਾਰਤ ਲਈ ਸਗੋਂ ਆਪਣੇ ਲਈ ਦੌੜਾਂ ਬਣਾਉਣ ਦੀ ਲੋੜ ਹੈ। ਉਮੀਦ ਹੈ ਕਿ ਇਹ ਉਸ ਲਈ ਚੰਗਾ ਸੀਜ਼ਨ ਸਾਬਤ ਹੋਵੇਗਾ। ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਕਿ ਉਹ ਲੈਅ 'ਚ ਵਾਪਸੀ ਕਰੇਗਾ।'' ਭਾਰਤ ਦੇ ਸਭ ਤੋਂ ਸਫ਼ਲ ਕਪਤਾਨਾਂ 'ਚੋਂ ਇਕ ਗਾਂਗੁਲੀ ਨੇ ਕਿਹਾ, 'ਮੈਨੂੰ ਯਕੀਨ ਹੈ ਕਿ ਜਿਵੇਂ ਅਸੀਂ ਸਾਰੇ ਉਸ ਦੇ ਸੈਂਕੜੇ ਦਾ ਇੰਤਜ਼ਾਰ ਕਰ ਰਹੇ ਹਾਂ, ਉਹ ਵੀ ਉਸ ਲਈ ਓਨੀ ਹੀ ਮਿਹਨਤ ਕਰ ਰਿਹਾ ਹੈ। ਟੀ-20 ਕ੍ਰਿਕਟ 'ਚ ਬੱਲੇਬਾਜ਼ਾਂ ਕੋਲ ਸਮਾਂ ਘੱਟ ਹੁੰਦਾ ਹੈ, ਅਜਿਹੇ ਵਿਚ ਸੈਂਕੜਾ ਲਗਾਉਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਪਰ ਉਮੀਦ ਹੈ ਕਿ ਕੋਹਲੀ ਲਈ ਇਹ ਸੀਜ਼ਨ ਸਫ਼ਲ ਰਹੇਗਾ।'


cherry

Content Editor

Related News