ਕੋਹਲੀ ਦਾ ਆਸਟਰੇਲੀਆ ''ਚ ਕਮਾਲ, ਧੋਨੀ-ਗਾਂਗੁਲੀ ਵੀ ਨਹੀਂ ਬਣਾ ਸਕੇ ਇਹ ਵੱਡਾ ਰਿਕਾਰਡ
Wednesday, Dec 09, 2020 - 01:45 AM (IST)
ਸਿਡਨੀ— ਟੀ20 ਸੀਰੀਜ਼ 'ਚ 2-1 ਨਾਲ ਜਿੱਤ ਹਾਸਲ ਕਰਨ ਦੇ ਨਾਲ ਹੀ ਵਿਰਾਟ ਕੋਹਲੀ ਆਸਟਰੇਲੀਆ ਵਿਰੁੱਧ ਸਾਰੇ ਫਾਰਮੈੱਟ 'ਚ ਸੀਰੀਜ਼ ਜਿੱਤਣ ਵਾਲੇ ਪਹਿਲੇ ਏਸ਼ੀਆਈ ਤੇ ਭਾਰਤੀ ਕਪਤਾਨ ਬਣ ਗਏ ਹਨ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ 2018-19 'ਚ 2-1 ਨਾਲ ਟੈਸਟ ਸੀਰੀਜ਼ ਜਿੱਤੀ ਸੀ, ਜਦਕਿ ਉਸ ਤੋਂ ਬਾਅਦ ਉਸ ਨੇ ਵਨ ਡੇ ਸੀਰੀਜ਼ ਵੀ 2-1 ਨਾਲ ਆਪਣੇ ਨਾਂ ਕੀਤੀ ਸੀ।
ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਦੀ ਆਸਟਰੇਲੀਆ 'ਚ ਸੀਰੀਜ਼ ਜਿੱਤ (ਸਾਰੇ ਫਾਰਮੈੱਟਸ)
2018/19- 4 ਮੈਚਾਂ ਦੀ ਟੈਸਟ ਸੀਰੀਜ਼, ਭਾਰਤ 2-1 ਨਾਲ ਜਿੱਤ
2018/19- 3 ਮੈਚਾਂ ਦੀ ਵਨ ਡੇ ਸੀਰੀਜ਼, ਭਾਰਤ 2-1 ਨਾਲ ਜਿੱਤ
2020- 3 ਮੈਚਾਂ ਦੀ ਟੀ-20 ਸੀਰੀਜ਼, ਭਾਰਤ 2-1 ਨਾਲ ਜਿੱਤ
ਭਾਰਤ ਨੇ ਪਿਛਲੀ ਵਾਰ ਆਸਟਰੇਲੀਆਈ ਦੌਰੇ 'ਤੇ ਟੀ-20 ਸੀਰੀਜ਼ ਡਰਾਅ ਕਰਵਾਈ ਸੀ, ਜਦਕਿ ਇਸ ਵਾਰ ਭਾਰਤ ਨੇ ਟੀ-20 ਸੀਰੀਜ਼ 2-1 ਨਾਲ ਜਿੱਤ ਹਾਸਲ ਕੀਤੀ ਹੈ। ਭਾਰਤ ਨੇ 2016 'ਚ ਧੋਨੀ ਦੀ ਕਪਤਾਨੀ 'ਚ ਟੀ-20 'ਚ 3-0 ਨਾਲ ਕਲੀਨ ਸਵੀਪ ਕੀਤਾ ਸੀ। ਧੋਨੀ ਦੀ ਕਪਤਾਨੀ 'ਚ ਭਾਰਤ ਨੇ ਆਸਟਰੇਲੀਆ 'ਚ 2007-08 'ਚ ਟ੍ਰਾਈ ਸੀਰੀਜ਼ ਵੀ ਆਪਣੇ ਨਾਂ ਕੀਤੀ ਸੀ। ਧੋਨੀ ਹਾਲਾਂਕਿ ਭਾਰਤ ਨੂੰ ਟੈਸਟ ਸੀਰੀਜ਼ ਜਿਤਾਉਣ 'ਚ ਅਸਫਲ ਰਹੇ ਸਨ ਤੇ 2011-12 'ਚ ਉਸ ਨੂੰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਗਵਾਉਣੀ ਪਈ ਸੀ। ਭਾਰਤ ਨੇ 2015-16 'ਚ ਵੀ ਵਨ ਡੇ ਸੀਰੀਜ਼ 1-4 ਨਾਲ ਗੁਆਈ ਸੀ। ਧੋਨੀ ਦੀ ਕਪਤਾਨੀ 'ਚ ਹੀ ਭਾਰਤ ਨੂੰ 2014-15 'ਚ 0-2 ਨਾਲ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਧੋਨੀ ਦੀ ਕਪਤਾਨੀ 'ਚ ਆਸਟਰੇਲੀਆ 'ਚ 2007-08 'ਚ ਤ੍ਰਿਕੋਣੀ ਸੀਰੀਜ਼ ਜਿੱਤਣ ਤੋਂ ਪਹਿਲਾਂ ਭਾਰਤ ਨੇ ਇਕ ਵਾਰ ਵੀ ਆਸਟਰੇਲੀਆ 'ਚ ਕੋਈ ਸੀਰੀਜ਼ ਨਹੀਂ ਜਿੱਤੀ ਸੀ।
ਨੋਟ- ਕੋਹਲੀ ਦਾ ਆਸਟਰੇਲੀਆ 'ਚ ਕਮਾਲ, ਧੋਨੀ-ਗਾਂਗੁਲੀ ਵੀ ਨਹੀਂ ਬਣਾ ਸਕੇ ਇਹ ਵੱਡਾ ਰਿਕਾਰਡ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।