ਮੈਚ ਤੋਂ ਪਹਿਲਾਂ ਕੋਹਲੀ ਨੇ ਕੀਤੀ ਭੱਜੀ ਦੇ ਸਟਾਈਲ ''ਚ ਗੇਂਦਬਾਜ਼ੀ (ਵੀਡੀਓ)

Tuesday, Jan 07, 2020 - 08:27 PM (IST)

ਮੈਚ ਤੋਂ ਪਹਿਲਾਂ ਕੋਹਲੀ ਨੇ ਕੀਤੀ ਭੱਜੀ ਦੇ ਸਟਾਈਲ ''ਚ ਗੇਂਦਬਾਜ਼ੀ (ਵੀਡੀਓ)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੈਦਾਨ 'ਤੇ ਵਿਰੋਧੀ ਗੇਂਦਬਾਜ਼ਾਂ ਦੇ ਪ੍ਰਤੀ ਜਿੰਨੇ ਬੇਰਹਿਮ ਹਨ, ਆਫ ਫੀਲਡ ਉਹ ਆਪਣੇ ਦੋਸਤਾਂ ਦੇ ਲਈ ਉਨੇ ਹੀ ਨਰਮ ਹਨ। ਦਰਅਸਲ ਵਿਰਾਟ ਕੋਹਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਭਾਰਤੀ ਸਪਿਨਰ ਹਰਭਜਨ ਸਿੰਘ ਨੂੰ ਚਿੜਾਉਂਦੇ ਹੋਏ ਦਿਖ ਰਹੇ ਹਨ। ਇੰਦੌਰ ਦੇ ਹੋਲਕਰ ਸਟੇਡੀਅਮ 'ਚ ਸ਼੍ਰੀਲੰਕਾ ਵਿਰੁੱਧ ਦੂਜੇ ਟੀ-20 ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕੋਹਲੀ ਨੇ ਹਰਭਜਨ ਸਿੰਘ ਦੀ ਤਰ੍ਹਾ ਗੇਂਦਬਾਜ਼ੀ ਕਰ ਸਭ ਦਾ ਦਿੱਲ ਜਿੱਤ ਲਿਆ।
ਹੋਇਆ ਇਸ ਤਰ੍ਹਾ ਸੀ ਕਿ ਮੈਚ ਤੋਂ ਪਹਿਲਾਂ ਐਂਕਰ ਜਤਿਨ ਸਪਰੂ ਕ੍ਰਿਕਟ ਮਾਹਿਰ ਹਰਭਜਨ ਸਿੰਘ ਤੇ ਇਰਫਾਨ ਪਠਾਨ ਦੇ ਨਾਲ ਮੈਚ ਵਿਸ਼ਲੇਸ਼ਣ 'ਤੇ ਗੱਲ ਕਰ ਰਹੇ ਸਨ, ਇਸ ਵਿਚਾਲੇ ਵਿਰਾਟ ਦੀ ਐਂਟਰੀ ਹੋ ਗਈ। ਗੱਲਾਂ-ਗੱਲਾਂ 'ਚ ਵਿਰਾਟ ਨੇ ਹਰਭਜਨ ਦੀ ਤਰ੍ਹਾ ਗੇਂਦਬਾਜ਼ੀ ਕਰ ਸਭ ਨੂੰ ਹੈਰਾਨ ਕਰ ਦਿੱਤਾ।
ਦੇਖੋਂ ਵੀਡੀਓ—

 


author

Gurdeep Singh

Content Editor

Related News