ਕੇ. ਐੱਲ. ਰਾਹੁਲ ਰਣਜੀ ਟਰਾਫੀ ਸੈਮੀਫਾਈਨਲ ਲਈ ਕਰਨਾਟਕ ਦੀ ਟੀਮ ''ਚ ਸ਼ਾਮਲ

Tuesday, Feb 25, 2020 - 12:34 PM (IST)

ਕੇ. ਐੱਲ. ਰਾਹੁਲ ਰਣਜੀ ਟਰਾਫੀ ਸੈਮੀਫਾਈਨਲ ਲਈ ਕਰਨਾਟਕ ਦੀ ਟੀਮ ''ਚ ਸ਼ਾਮਲ

ਸਪੋਰਟਸ ਡੈਸਕ— ਬਿਹਤਰੀਨ ਫਾਰਮ 'ਚ ਚਲ ਰਹੇ ਕੇ. ਐੱਲ. ਰਾਹੁਲ ਨੂੰ 29 ਫਰਵਰੀ ਤੋਂ ਈਡਨ ਗਾਰਡਨਸ ਸਟੇਡੀਅਮ 'ਚ ਬੰਗਾਲ ਖਿਲਾਫ ਖੇਡੇ ਜਾਣ ਵਾਲੇ ਰਣਜੀ ਟਰਾਫੀ ਸੈਮੀਫਾਈਨਲ ਲਈ ਕਰਨਾਟਕ ਦੀ ਟੀਮ 'ਚ ਚੁਣਿਆ ਗਿਆ ਹੈ । ਰਾਹੁਲ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਦਾ ਹਿੱਸਾ ਹਨ ਅਤੇ ਹਾਲ ਹੀ 'ਚ ਨਿਊਜ਼ੀਲੈਂਡ ਦੌਰੇ ਤੋਂ ਪਰਤੇ ਹਨ। ਨਿਊਜ਼ੀਲੈਂਡ 'ਚ ਉਨ੍ਹਾਂ ਨੇ ਟੀ-20 ਅਤੇ ਵਨ-ਡੇ ਸੀਰੀਜ਼ 'ਚ ਬੱਲੇ ਨਾਲ ਦਮਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਵਿਕਟਕੀਪਰ ਦੀ ਜ਼ਿੰਮੇਵਾਰੀ ਵੀ ਚੰਗੀ ਤਰ੍ਹਾਂ ਨਿਭਾਈ ਸੀ।

PunjabKesariਕਰਨਾਟਕ ਨੇ ਜੰਮੂ-ਕਸ਼ਮੀਰ ਨੂੰ ਕੁਆਰਟਰ ਫਾਈਨਲ 'ਚ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ। ਰਾਹੁਲ ਨੂੰ ਇਸ ਮੈਚ 'ਚ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ। ਨਿਊਜ਼ੀਲੈਂਡ ਦੌਰੇ ਤੋਂ ਹੀ ਪਰਤੇ ਮਨੀਸ਼ ਪਾਂਡੇ ਕੁਆਰਟਰ ਫਾਈਨਲ 'ਚ ਖੇਡੇ ਸਨ। ਪਹਿਲੇ ਸੈਮੀਫਾਈਨਲ 'ਚ ਪਿਛਲੇ ਸਾਲ ਦੀ ਉਪ-ਜੇਤੂ ਸੌਰਾਸ਼ਟਰ ਦਾ ਸਾਹਮਣਾ ਗੁਜਰਾਤ ਨਾਲ ਰਾਜਕੋਟ 'ਚ ਹੋਵੇਗਾ। ਦੂਜੇ ਪਾਸੇ ਕਰਨਾਟਕ ਦੀ ਟੀਮ ਬੰਗਾਲ ਤੋਂ ਦੂਜੇ ਸੈਮੀਫਾਈਨਲ 'ਚ ਭਿਡੇਗੀ। ਦੋਵੇਂ ਮੁਕਾਬਲੇ 29 ਫਰਵਰੀ ਤੋਂ ਸ਼ੁਰੂ ਹੋਣਗੇ।


author

Tarsem Singh

Content Editor

Related News