ਨਵੇਂ ਜੋਸ਼ ਨਾਲ ਨਵੀਆਂ ਉੱਚਾਈਆਂ ਨੂੰ ਛੂਹਣ ਲਈ ਤਿਆਰ ਕਿੰਗ ਕੋਹਲੀ

Wednesday, Mar 05, 2025 - 05:10 PM (IST)

ਨਵੇਂ ਜੋਸ਼ ਨਾਲ ਨਵੀਆਂ ਉੱਚਾਈਆਂ ਨੂੰ ਛੂਹਣ ਲਈ ਤਿਆਰ ਕਿੰਗ ਕੋਹਲੀ

ਦੁਬਈ- ਮੈਦਾਨ 'ਤੇ ਹਰ ਮੁਕਾਬਲੇਬਾਜ਼ ਨਾਲ ਪਿਛਲੇ ਕੁਝ ਸਮੇਂ ਤੋਂ ਚਲੀ ਆ ਰਹੀ ਆਪਣੀਆਂ ਨਿੱਜੀ ਕਮਜ਼ੋਰੀਆਂ ਨੂੰ ਚੈਂਪੀਅਨਜ਼ ਟਰਾਫੀ 'ਚ ਕੋਹਾਂ ਦੂਰ ਛੱਡਣ ਵਾਲੇ ਵਿਰਾਟ ਕੋਹਲੀ ਕ੍ਰਿਕਟ ਦੀ ਰਿਕਾਰਡ ਬੁੱਕ 'ਚ ਕਈ ਵਾਰ ਆਪਣਾ ਨਾਂ ਦਰਜ ਕਰਾਉਣ ਦੇ ਬਾਅਦ ਵੀ ਨਵੀਆਂ ਉਚਾਈਆਂ ਨੂੰ ਛੂਹਣ ਲਈ ਤਿਆਰ ਹਨ। ਆਸਟ੍ਰੇਲੀਆ ਖਿਲਾਫ ਚੈਂਪੀਅਨਜ਼ ਟਰਾਫੀ ਸੈਮੀਫਾਈਨਲ 'ਚ ਜੇਕਰ ਉਹ ਸੈਂਕੜੇ ਤੋਂ ਨਾ ਖੁੰਝੇ ਹੁੰਦੇ ਤਾਂ ਇਹ ਉਨ੍ਹਾਂ ਦਾ 25ਵਾਂ ਸੈਂਕੜਾ ਹੁੰਦਾ। ਉਂਝ ਤਾਂ ਉਨ੍ਹਾਂ ਨੂੰ ਨਿਰਾਸ਼ਾ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਨੇ ਇਸ ਪਾਰੀ 'ਚ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ। 

ਪਹਿਲੀ ਤਾਂ ਇਹ ਹੈ ਕਿ ਲੰਬੇ ਸਮੇਂ ਤਕ ਸਪਿਨਰਾਂ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਜਿਸ ਤੋਂ ਉਹ ਉਬਰ ਗਿਆ। ਦੂਜਾ ਉਸ ਦਾ ਅਰਧ ਸੈਂਕੜਾ ਅਜਿਹੇ ਮੁਕਾਬਲੇਬਾਜ਼ ਖਿਲਾਫ ਸੀ ਜਿਸ ਨੇ ਬੀਤੇ ਸਮੇਂ 'ਚ ਕਈ ਵਾਰ ਭਾਰਤ ਦਾ ਦਿਲ ਤੋੜਿਆ ਹੈ। ਇਹ ਚਮਤਕਾਰ ਹਾਲਾਂਕਿ ਰਾਤੋਰਾਤ ਨਹੀਂ ਹੋਇਆ ਸਗੋਂ ਇਸ ਦੇ ਪਿੱਛੇ ਉਨ੍ਹਾਂ ਦੀ ਸਖਤ ਮਿਹਨਤ ਹੈ। ਕੋਹਲੀ ਨੇ ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਨੈਟ 'ਤੇ ਦੋ ਘੰਟੇ ਜ਼ਿਆਦਾ ਬਿਤਾਏ ਕਿਉਂਕਿ ਬੰਗਲਾਦੇਸ਼ ਖਿਲਾਫ ਸਪਿਨਰ ਰਿਸ਼ਾਦ ਹੁਸੈਨ ਨੇ ਉਨ੍ਹਾਂ ਨੂੰ ਆਊਟ ਕੀਤਾ ਸੀ।

ਉਨ੍ਹਾਂ ਨੇ ਪਾਕਿਸਤਾਨੀ ਸਪਿਨਰ ਅਬਰਾਰ ਅਹਿਮਦ ਨੂੰ ਬਖੂਬੀ ਖੇਡਿਆ ਪਰ ਆਸਟ੍ਰੇਲੀਆ ਦੇ ਐਡਮ ਜ਼ਾਂਪਾ ਅਲਗ ਲੀਗ ਦੇ ਗੇਂਦਬਾਜ਼ ਹਨ। ਦੁਬਈ ਦੀ ਹੌਲੀ ਪਿੱਚ 'ਤੇ ਦੂਜੀ ਪਾਰੀ 'ਚ ਗੇਂਦਬਾਜ਼ੀ ਤੋਂ ਜ਼ਾਂਪਾ ਨੂੰ ਹੋਰ ਮਦਦ ਮਿਲੀ। ਪਹਿਲੀ ਵਾਰ ਦੋਹਾਂ ਦਾ ਸਾਹਮਣਾ 2017 'ਚ ਹੋਇਆ ਸੀ। ਜਦੋਂ ਜ਼ਾਂਪਾ ਨੇ ਸਫੈਦ ਗੇਂਦ ਦੇ ਫਾਰਮੈਟ 'ਚ ਕੋਹਲੀ ਨੰ 5 ਵਾਰ ਆਊਟ ਕੀਤਾ ਸੀ। ਇਸ ਤੋਂ ਬਾਅਦ ਕੋਹਲੀ ਨੇ ਆਸਟ੍ਰੇਲੀਆ ਦੇ ਇਸ ਦਿਗਜ ਲੈਗ ਸਪਿਨਰ ਨੂੰ ਜਵਾਬੀ ਹਮਲੇ ਨਾਲ ਰੋਕਿਆ ਹੈ। 

ਚੈਂਪੀਅਨਜ਼ ਟਰਾਫੀ ਦੇ ਮੈਚ ਤੋਂ ਪਹਿਲਾਂ ਉਨ੍ਹਾਂ ਖਿਲਾਫ 107 ਦੀ ਸਟ੍ਰਾਈਕ ਰੇਟ ਨਾਲ 245 ਗੇਂਦਾਂ 'ਚ 264 ਦੌੜਾਂ ਬਣਾ ਚੁੱਕੇ ਸਨ। ਸੈਮੀਫਾਈਨਲ 'ਚ ਉਨ੍ਹਾਂ ਨੇ ਜ਼ਾਂਪਾ ਦੀਆਂ 24 ਗੇਂਦਾਂ 'ਤੇ 23 ਦੌੜਾਂ ਬਣਾਈਆਂ। ਜਿੱਤ ਲਈ 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਤਾਂ ਨਹੀਂ ਪਰ ਪ੍ਰਭਾਵੀ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਜ਼ਾਂਪਾ ਨੇ ਹੀ ਆਊਟ ਕੀਤਾ ਪਰ ਉਦੋਂ ਤਕ ਉਹ ਆਪਣਾ ਕੰਮ ਕਰ ਚੁੱਕੇ ਸਨ। 


author

Tarsem Singh

Content Editor

Related News