ਖਾਲਿਦ ਜਮੀਲ ਭਾਰਤੀ ਫੁੱਟਬਾਲ ਟੀਮ ਦਾ 2 ਸਾਲ ਲਈ ਕੋਚ ਨਿਯੁਕਤ
Thursday, Aug 14, 2025 - 12:15 PM (IST)

ਨਵੀਂ ਦਿੱਲੀ– ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੇ ਬੁੱਧਵਾਰ ਨੂੰ ਕਿਹਾ ਕਿ ਖਾਲਿਦ ਜਮੀਲ ਨੂੰ ਦੋ ਸਾਲ ਦੀ ਮਿਆਦ ਲਈ ਫੁੱਲਟਾਈਮ ਆਧਾਰ ’ਤੇ ਸੀਨੀਅਰ ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ ਤੇ ਚੰਗੇ ਨਤੀਜੇ ਹਾਸਲ ਕਰਨ ’ਤੇ ਉਸਦੇ ਕਰਾਰ ਨੂੰ ਅੱਗੇ ਇਕ ਸਾਲ ਲਈ ਵਧਾਇਆ ਜਾ ਸਕਦਾ ਹੈ।
ਏ. ਆਈ. ਐੱਫ. ਐੱਫ. ਨੇ ਕਿਹਾ ਕਿ ਜਮੀਲ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਐੱਸ. ਐੱਲ.) ਦੀ ਟੀਮ ਜਮਸ਼ੇਦਪੁਰ ਐੱਫ. ਸੀ. ਤੋਂ ਵੱਖ ਹੋਣ ਤੋਂ ਬਾਅਦ ਕਰਾਰ ’ਤੇ ਦਸਤਖਤ ਕੀਤੇ ਹਨ।