ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਮਹਿਲਾ ਗਾਰਡ ਦੇ ਹੱਕ 'ਚ ਆਏ ਬਜਰੰਗ, ਦਿੱਤਾ ਵੱਡਾ ਬਿਆਨ

06/07/2024 2:13:59 PM

ਸਪੋਰਟਸ ਡੈਸਕ- ਕੱਲ੍ਹ ਯਾਨੀ ਵੀਰਵਾਰ ਨੂੰ ਮੰਡੀ ਹਿਮਾਚਲ ਤੋਂ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਸੀ.ਆਈ.ਐੱਸ.ਐੱਫ. ਦੀ ਇੱਕ ਮਹਿਲਾ ਗਾਰਡ ਨੇ ਥੱਪੜ ਮਾਰ ਦਿੱਤਾ ਸੀ। ਇਸ ਘਟਨਾ ਕਾਰਨ ਪੂਰਾ ਮਾਹੌਲ ਗਰਮ ਹੋ ਗਿਆ ਹੈ। ਇੱਕ ਪਾਸੇ ਜਿੱਥੇ ਲੋਕ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਉ0 ਮਹਿਲਾ ਗਾਰਡ ਦੇ ਸਮਰਥਨ ਵਿੱਚ ਆ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਸੀ.ਆਈ.ਐੱਸ.ਐੱਫ. ਕਾਂਸਟੇਬਲ ਕੁਲਵਿੰਦਰ ਕੌਰ ਦਾ ਭਰਾ ਕਿਸਾਨ ਆਗੂ ਹੈ। ਕਿਹਾ ਜਾ ਰਿਹਾ ਹੈ ਕਿ ਅੱਜ ਕੁਲਵਿੰਦਰ ਕੌਰ ਦੇ ਹੱਕ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਵੇਰੇ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨਗੀਆਂ। ਇਸ ਦੌਰਾਨ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਵੀ ਮਹਿਲਾ ਸਿਪਾਹੀ ਦੇ ਸਮਰਥਨ 'ਚ ਆਪਣਾ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ- ਸਰਬਜੋਤ ਨੇ ਮਿਊਨਿਖ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤਿਆ
ਪੂਨੀਆ ਨੇ ਕਿਹਾ ਕਿ ਜਦੋਂ ਮਹਿਲਾ ਕਿਸਾਨਾਂ ਬਾਰੇ ਗਲਤ ਬੋਲਿਆ ਜਾ ਰਿਹਾ ਸੀ ਤਾਂ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਲੋਕ ਕਿੱਥੇ ਸਨ। ਹੁਣ ਜਦੋਂ ਉਸ ਕਿਸਾਨ ਮਾਂ ਦੀ ਧੀ ਨੇ ਮੂੰਹ ਲਾਲ ਕਰ ਦਿੱਤਾ ਤਾਂ ਹੁਣ ਉਸਨੂੰ ਸ਼ਾਂਤੀ ਦਾ ਪਾਠ ਪੜ੍ਹਾਉਣ ਆ ਗਏ। ਉਸ ਸਮੇਂ ਸਰਕਾਰੀ ਜ਼ੁਲਮਾਂ ​​ਕਾਰਨ ਕਿਸਾਨ ਮਾਰੇ ਗਏ ਸਨ, ਉਸ ਸਮੇਂ ਇਹ ਸ਼ਾਂਤੀ ਦਾ ਪਾਠ ਪੜ੍ਹਾਉਣਾ ਚਾਹੀਦਾ ਸੀ ਹੁਕੂਮਤ ਨੂੰ। ਜਾਣਕਾਰੀ ਮੁਤਾਬਕ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀ.ਆਈ.ਐੱਸ.ਐੱਫ. ਗਾਰਡ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

 

ਘਟਨਾ 'ਤੇ ਸੀ.ਆਈ.ਐੱਸ.ਐੱਫ. ਗਾਰਡ ਦੇ ਭਰਾ ਨੇ ਕੀ ਕਿਹਾ?
ਕੰਗਨਾ ਨੂੰ ਥੱਪੜ ਮਾਰਨ ਦੀ ਘਟਨਾ 'ਤੇ ਮਹਿਲਾ ਜਵਾਨ ਦੇ ਭਰਾ ਅਤੇ ਕਿਸਾਨ ਆਗੂ ਸ਼ੇਰ ਸਿੰਘ ਨੇ ਕਿਹਾ ਕਿ ਭੈਣ ਨੇ ਜੋ ਵੀ ਕੀਤਾ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਜੋ ਵੀ ਕਾਰਵਾਈ ਹੋਵੇਗੀ, ਉਸ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ। ਪੰਜਾਬ ਦਾ ਹਰ ਨਾਗਰਿਕ ਸਾਡੇ ਨਾਲ ਹੈ। ਸ਼ੇਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਜਾਂਚ ਦੌਰਾਨ ਹੱਥੋਪਾਈ ਹੋਈ। ਇਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ।

ਇਹ ਵੀ ਪੜ੍ਹੋ- ਲਕਸ਼ੈ ਸੇਨ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ’ਚ
ਕਿਸਾਨਾਂ 'ਤੇ ਦਿੱਤੇ ਕੰਗਨਾ ਦੇ ਬਿਆਨ ਤੋਂ ਗੁੱਸੇ 'ਚ ਸੀ ਕੁਲਵਿੰਦਰ 
ਥੱਪੜ ਮਾਰਨ ਦੀ ਘਟਨਾ ਉਦੋਂ ਵਾਪਰੀ ਜਦੋਂ ਕੰਗਨਾ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ 'ਤੇ ਕੰਗਨਾ ਦੇ ਬਿਆਨ ਤੋਂ ਮਹਿਲਾ ਜਵਾਨ ਨਾਰਾਜ਼ ਸੀ। ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਕਿਹਾ ਸੀ ਕਿ ਔਰਤਾਂ ਨੂੰ 100-100 ਰੁਪਏ ਦੇ ਕੇ ਧਰਨੇ 'ਤੇ ਬਿਠਾਇਆ ਜਾ ਰਿਹਾ ਹੈ। ਕੁਲਵਿੰਦਰ ਕੌਰ ਨੂੰ ਇੱਕ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ, 'ਇਸ ਨੇ ਬਿਆਨ ਦਿੱਤਾ ਸੀ ਨਾ 100-100 ਰੁਪਏ ਦੇ ਲਈ ਬੈਠੀਆਂ ਹਨ ਉਥੇ, ਇਹ (ਕੰਗਨਾ) ਬੈਠੀ ਸੀ ਉਥੇ? ਜਦੋਂ ਉਸਨੇ ਬਿਆਨ ਦਿੱਤਾ ਤਾਂ ਮੇਰੀ ਮਾਂ ਉਥੇ ਬੈਠੀ ਸੀ।


Aarti dhillon

Content Editor

Related News