ਜਵਾਲਾ ਗੁੱਟਾ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਬੈਚਲਰ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ
Monday, Apr 19, 2021 - 04:48 PM (IST)
ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਅਤੇ ਅਦਾਕਾਰ ਵਿਸ਼ਾਲ ਵਿਸ਼ਣੂ 22 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਹਨ। ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਦੋਵਾਂ ਨੇ ਆਪਣੇ ਵਿਆਹ ਦਾ ਕਾਰਡ ਸਾਂਝਾ ਕੀਤਾ ਸੀ। ਉਥੇ ਹੀ ਅੱਜ ਜਵਾਲਾ ਦੀ ਬੈਚਲਰ ਪਾਰਟੀ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਦੇ ਦੋਸਤਾਂ ਨੇ ਖ਼ਾਸ ਇੰਤਜ਼ਾਮ ਕੀਤਾ। ਘਰ ਵਿਚ ਵਿਚ ਇਕ ਬੈਨਰ ਲਗਾਇਆ ਗਿਆ ਸੀ, ਜਿਸ ’ਤੇ ਲਿਖਿਆ ਸੀ, ਬ੍ਰਾਈਡ ਟੂ ਬੀ ਯਾਨੀ ਜਲਦ ਲਾੜੀ ਬਣਨ ਵਾਲੀ। ਜਵਾਲਾ ਨੇ ਇਸ ਦੇ ਸਾਹਮਣੇ ਬੈਠ ਕੇ ਤਸਵੀਰ ਵੀ ਖਿਚਵਾਈ ਹੈ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਵਾਲਾ ਨੇ ਆਪਣੇ ਦੋਸਤਾਂ ਲਈ ਭਾਵੁਕ ਸੰਦੇਸ਼ ਲਿਖਿਆ। ਉਨ੍ਹਾਂ ਲਿਖਿਆ, ‘ਮੈਂ ਇਨ੍ਹਾਂ ਕੁੜੀਆ ਦੇ ਬਿਨਾਂ ਕੀ ਕਰਾਂਗੀ। ਮੇਰੇ ਲਈ ਇਸ ਦਿਨ ਨੂੰ ਖ਼ਾਸ ਅਤੇ ਯਾਦਗਾਰ ਬਣਾਉਣ ਲਈ ਤੁਹਾਡਾ ਸਰਿਆਂ ਦਾ ਧੰਨਵਾਦ। ਮੈਂ ਇਸ ਨੂੰ ਕਦੇ ਨਹੀਂ ਭੁੱਲਾਂਗੀ।’ ਜਵਾਲਾ ਅਤੇ ਵਿਸ਼ਾਲ ਦੇ ਵਿਆਹ ਵਿਚ ਸਿਰਫ਼ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਅਦਾਕਾਰ ਬਣਨ ਤੋਂ ਪਹਿਲਾ ਵਿਸ਼ਣੂ ਤਾਮਿਲਨਾਡੂ ਲਈ ਕ੍ਰਿਕਟ ਵੀ ਖੇਡ ਚੁੱਕੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਜਵਾਲਾ ਗੁੱਟਾ ਅਤੇ ਵਿਸ਼ਣੂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਪਿਛਲੇ ਸਾਲ ਜਵਾਲਾ ਦੇ 37ਵੇਂ ਜਨਮਦਿਨ ’ਤੇ ਦੋਵਾਂ ਨੇ ਮੰਗਣੀ ਕੀਤੀ ਸੀ।