ਜੋਸ਼ਨਾ ਮਕਾਊ ਓਪਨ ਦੇ ਸੈਮੀਫਾਈਨਲ 'ਚ, ਸੌਰਵ ਘੋਸ਼ਾਲ ਬਾਹਰ

Saturday, Apr 13, 2019 - 09:37 AM (IST)

ਜੋਸ਼ਨਾ ਮਕਾਊ ਓਪਨ ਦੇ ਸੈਮੀਫਾਈਨਲ 'ਚ, ਸੌਰਵ ਘੋਸ਼ਾਲ ਬਾਹਰ

ਮਕਾਊ— ਤੀਜਾ ਦਰਜਾ ਪ੍ਰਾਪਤ ਜੋਸ਼ਨਾ ਚਿਨੱਪਾ ਨੇ ਮਕਾਊ ਓਪਨ ਸਕੁਐਸ਼ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਸ਼ੁੱਕਰਵਾਰ ਨੂੰ ਇੱਥੇ ਮਿਸਰ ਦੀ ਮਾਇਰ ਹਾਨੀ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ। ਜੋਸ਼ਨਾ ਨੇ ਪੰਜਵਾਂ ਦਰਜਾ ਪ੍ਰਾਪਤ ਖਿਡਾਰਨ ਨੂੰ 11-8, 11-2, 11-9 ਨਾਲ ਹਰਾਇਆ। 
PunjabKesari
ਪੁਰਸ਼ਾਂ ਦੇ ਵਰਗ 'ਚ ਹਾਲਾਂਕਿ ਦੂਜਾ ਦਰਜਾ ਪ੍ਰਾਪਤ ਸੌਰਵ ਘੋਸ਼ਾਲ ਨੂੰ ਛੇਵਾਂ ਦਰਜਾ ਪ੍ਰਾਪਤ ਸਕਾਟਲੈਂਡ ਦੇ ਗ੍ਰੇਗ ਲੋਬਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲੋਬਾਨ ਨੇ ਇਸ ਕੁਆਰਟਰ ਫਾਈਨਲ ਮੁਕਾਬਲੇ ਦਾ ਪਹਿਲਾ ਗੇਮ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 6-11, 11-8, 11-5, 11-8 ਨਾਲ ਜਿੱਤ ਦਰਜ ਕੀਤੀ। ਘੋਸ਼ਾਲ ਨੇ ਇਸ ਤੋਂ ਪਹਿਲਾਂ 77 ਮਿੰਟ ਤਕ ਚਲੇ ਮੁਕਾਬਲੇ 'ਚ ਮਹੇਸ਼ ਮਨਗਾਂਵਕਰ ਨੂੰ 9-11, 11-7, 10-12, 11-2, 11-9 ਨਾਲ ਹਰਾਇਆ ਸੀ। ਜੋਸ਼ਨਾ ਨੂੰ ਪਹਿਲੇ ਦੌਰ 'ਚ ਬਾਈ ਮਿਲਿਆ ਜਦਕਿ ਦੂਜੇ ਦੌਰ 'ਚ ਉਨ੍ਹਾਂ ਨੇ ਨਿਊਜ਼ੀਲੈਂਡ ਦੀ ਅਮਾਂਡਾ ਲੈਂਡਰਸ-ਮਰਫੀ ਨੂੰ ਸਿੱਧੇ ਗੇਮ 'ਚ 11-5, 11-8, 11-9 ਨਾਲ ਹਰਾਇਆ।


author

Tarsem Singh

Content Editor

Related News