ਬੇਨ ਸਟੋਕਸ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ : ਜੋ ਰੂਟ

Monday, Aug 02, 2021 - 11:04 PM (IST)

ਨਾਟਿੰਘਮ- ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਆਪਣੇ ਦੋਸਤ ਅਤੇ ਸਟਾਰ ਆਲਰਾਊਂਡਰ ਬੇਨ ਸਟੋਕਸ ਦੇ ਬਾਰੇ ਵਿਚ ਕਿਹਾ ਕਿ ਉਸ ਨੇ ਹਮੇਸ਼ਾ ਟੀਮ ਨੂੰ ਪਹਿਲਾ ਦਿੱਤੀ ਹੈ ਅਤੇ ਹੁਣ ਸਮਾਂ ਹੈ ਕਿ ਉਹ ਖੁਦ ਨੂੰ ਤਰਜੀਹ ਦੇਣ। ਸਟੋਕਸ ਨੇ ਮਾਨਸਿਕ ਸਿਹਤ ਕਾਰਨਾਂ ਨਾਲ ਖੇਡ ਤੋਂ ਬ੍ਰੇਕ ਲਿਆ ਹੈ। ਸਟੋਕਸ ਨੂੰ ਟੀਮ ਦੀ ਧੜਕਣ ਦੱਸਦੇ ਹੋਏ ਰੂਟ ਨੇ ਕਿਹਾ ਕਿ ਭਾਰਤ ਦੇ ਵਿਰੁੱਧ ਬੁੱਧਵਾਰ ਤੋਂ ਸ਼ੁਰੂਆਤ ਹੋ ਰਹੀ ਸੀਰੀਜ਼ ਵਿਚ ਉਸਦੀ ਘਾਟ ਮਹਿਸੂਸ ਹੋਵੇਗੀ ਪਰ ਜਿਸ ਦੌਰ ਤੋਂ ਉਹ ਲੰਘ ਰਿਹਾ ਹੈ, ਉਸ ਵਿਚ ਕ੍ਰਿਕਟ ਗੌਣ ਹੈ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜੇਂਡਰ ਨੇ ਰੋਰੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ

PunjabKesari
ਉਨ੍ਹਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰਾ ਦੋਸਤ ਵਧੀਆ ਰਹੇ। ਜੋ ਵੀ ਬੇਨ ਨੂੰ ਜਾਣਦਾ ਹੈ, ਉਸ ਨੂੰ ਪਤਾ ਹੈ ਕਿ ਉਹ ਦੂਜਿਆਂ ਨੂੰ ਆਪਣੇ ਤੋਂ ਉੱਪਰ ਰੱਖਦਾ ਹੈ। ਹੁਣ ਉਸ ਨੂੰ ਖੁਦ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਉਸ ਨੂੰ ਜਿੰਨਾ ਸਮਾਂ ਚਾਹੀਦਾ, ਦੇਣਾ ਚਾਹੀਦਾ। ਪੂਰੀ ਟੀਮ ਉਸਦੇ ਨਾਲ ਹੈ। ਸਟੋਕਸ ਵਰਗੇ ਖਿਡਾਰੀ ਦੀ ਕੋਈ ਜਗ੍ਹਾ ਨਹੀਂ ਲੈ ਸਕਦਾ ਪਰ ਉਨ੍ਹਾਂ ਨੂੰ ਯਕੀਨ ਹੈ ਕਿ ਸੈਮ ਕਿਉਰੇਨ ਵਰਗਾ ਨੌਜਵਾਨ ਵਧੀਆ ਪ੍ਰਦਰਸ਼ਨ ਕਰੇਗਾ।

ਇਹ ਖ਼ਬਰ ਪੜ੍ਹੋ- ਘੋੜਸਵਾਰੀ : ਮਿਰਜ਼ਾ ਨੇ ਜੰਪਿੰਗ ਫਾਈਨਲ ਦੇ ਲਈ ਕੁਆਲੀਫਾਈ ਕੀਤਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News