35 ਸਾਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

Thursday, Aug 23, 2018 - 03:45 PM (IST)

35 ਸਾਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

ਨਵੀਂ ਦਿੱਲੀ— ਭਾਰਤ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 35 ਸਾਲਾ ਝੂਲਨ 68 ਟੀ-20 ਕੌਮਾਂਤਰੀ ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ। ਉਨ੍ਹਾਂ ਆਖਰੀ ਟੀ-20 ਮੁਕਾਬਲਾ ਕੁਆਲਾਲੰਪੁਰ 'ਚ ਜੂਨ 2018 'ਚ ਖੇਡਿਆ ਸੀ।

ਝੂਲਨ ਨੇ ਆਪਣੇ ਟੀ-20 ਕੌਮਾਂਤਰੀ ਕਰੀਅਰ 'ਚ 56 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ 5/11 ਹੈ। ਝੂਲਨ ਟੈਸਟ ਅਤੇ ਵਨਡੇ 'ਚ ਖੇਡਦੀ ਰਹੇਗੀ। ਝੂਲਨ ਨੇ ਜਨਵਰੀ 2002 'ਚ ਕੌਮਾਂਤਰੀ ਕ੍ਰਿਕਟ 'ਚ ਕਦਮ ਰਖਿਆ ਸੀ। ਝੂਲਨ ਟੀ-20 ਕੌਮਾਂਤਰੀ 'ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ (56) ਵਿਕਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਰਖਦੀ ਹੈ। ਵਨ ਡੇ 'ਚ ਸਭ ਤੋਂ ਜ਼ਿਆਦਾ ਵਿਕਟਾਂ (203) ਦਾ ਵਰਲਡ ਰਿਕਾਰਡ ਝੁਲਨ ਨੇ ਹੀ ਬਣਾਇਆ ਹੈ।

 


Related News