ਜਾਪਾਨੀ ਤੈਰਾਕ ਇਕੀ ਏਸ਼ੀਆਡ ਦੀ ਸਰਵਸ਼੍ਰੇਸ਼ਠ ਖਿਡਾਰਨ

09/02/2018 4:32:14 PM

ਜਕਾਰਤਾ : ਜਾਪਾਨ ਦੀ ਨੌਜਵਾਨ ਤੈਰਾਕ ਰਿਕਾਕੋ ਇਕੀ ਤਰਣਤਾਲ ਵਿਚ ਆਪਣੇ 6 ਸੋਨ ਤਮਗਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਐਤਵਾਰ ਨੂੰ ਸਮਾਪਤ ਹੋਈਆਂ 18ਵੀਆਂ ਏਸ਼ੀਆਈ ਖੇਡਾਂ ਦੀ ਸਰਵਸ਼੍ਰੇਸ਼ਠ ਖਿਡਾਰਨ ਚੁਣੀ ਗਈ। ਉਹ ਇਹ ਸਨਮਾਨ ਪਾਉਣ ਵਾਲੀ ਪਹਿਲੀ ਮਹਿਲਾ ਐਥਲੀਟ ਬਣ ਗਈ ਹੈ। ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ ਵਿਚ ਐਤਵਾਰ ਨੂੰ ਏਸ਼ੀਆਈ ਖੇਡਾਂ ਦੀ ਸਫਲ ਸਮਾਪਤੀ ਹੋ ਗਈ।

PunjabKesari

ਇਨ੍ਹਾਂ ਖੇਡਾਂ ਵਿਚ ਜਾਪਾਨ ਦੀ ਨੌਜਵਾਨ ਮਹਿਲਾ ਤੈਰਾਕ ਇਕੀ ਨੇ ਤਰਣਤਾਲ ਵਿਚ ਸਭ ਤੋਂ ਵੱਧ 6 ਸੋਨ ਤਮਗੇ ਜਿੱਤੇ ਜਿਸਦੀ ਬਦੌਲਤ ਉਸ ਨੂੰ ਇਨ੍ਹਾਂ ਖੇਡਾਂ ਦੀ 'ਮੋਸਟ ਵੈਲਿਯੂਏਬਲ ਪਲੇਅਰ' ਚੁਣਿਆ ਗਿਆ। ਇਸ ਤੋਂ ਪਹਿਲਾਂ ਇਕ ਏਸ਼ੀਆਈ ਖੇਡਾਂ ਵਿਚ ਸਭ ਤੋਂ ਵੱਧ ਤਮਗਿਆਂ ਦੀ ਉਪਲੱਬਧੀ ਉੱਤਰ ਕੋਰੀਆਈ ਨਿਸ਼ਾਨੇਬਾਜ਼ ਸੋ ਜਿਨ ਮੈਨ ਦੇ ਨਾਂ ਸੀ ਜਿਸ ਨੇ 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ਵਿਚ 7 ਸੋਨ ਅਤੇ 1 ਚਾਂਦੀ ਸਮੇਤ 8 ਤਮਗੇ ਜਿੱਤੇ ਸੀ। 18 ਸਾਲ ਦੀ ਜਾਪਾਨੀ ਖਿਡਾਰਨ ਨੇ 36 ਸਾਲ ਬਾਅਦ ਇਸ ਰਿਕਾਰਡ ਦੀ ਬਰਾਬਰੀ ਕਰਦੇ ਹੋਏ 8 ਤਮਗੇ ਜਿੱਤੇ। ਉਸ ਨੇ ਤੈਰਾਕੀ ਵਿਚ 6 ਸੋਨ ਸਮੇਤ 2 ਰਿਲੇਅ ਚਾਂਦੀ ਤਮਗੇ ਵੀ ਆਪਣੇ ਨਾਂ ਕੀਤੇ। ਇਕੀ ਨੇ ਆਪਣੇ 6 ਸੋਨ ਤਮਗਿਆਂ ਦਾ ਰਿਕਾਰਡ ਸਮੇਂ ਦੇ ਨਾਲ ਜਿੱਤਿਆ ਹੈ ਅਤੇ ਉਸ ਦੀ ਉਪਲੱਬਧੀ ਇਸ ਲਈ ਹੋਰ ਵੀ ਖਾਸ ਹੈ ਕਿਉਂਕਿ ਉਹ ਪੈਨ ਪੈਸਿਫਿਕ ਚੈਂਪੀਅਨਸ਼ਿਪ ਵਿਚ ਸਿੱਧੇ ਜਕਾਰਤਾ ਪਹੁੰਚੀ ਸੀ ਜਿੱਥੇ ਉਸ ਨੇ ਸੋਨ, ਚਾਂਦੀ ਅਤੇ ਕਾਂਸੀ ਤਮਗੇ ਆਪਣੇ ਨਾਂ ਕੀਤੇ।

PunjabKesari


Related News