ACC ਪ੍ਰਧਾਨ ਦੇ ਤੌਰ ''ਤੇ ਜੈ ਸ਼ਾਹ ਦਾ ਕਾਰਜਕਾਲ ਇਕ ਸਾਲ ਲਈ ਵਧਿਆ

Saturday, Mar 19, 2022 - 05:12 PM (IST)

ਕੋਲੰਬੋ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਸਕੱਤਰ ਜੈ ਸ਼ਾਹ ਦਾ ਏਸ਼ੀਆਈ ਕ੍ਰਿਕਟ ਪਰਿਸ਼ਦ (ਏ. ਸੀ. ਸੀ.) ਦੇ ਪ੍ਰਧਾਨ ਦੇ ਤੌਰ 'ਤੇ ਕਾਰਜਕਾਲ ਸ਼ਨੀਵਾਰ ਨੂੰ ਇਕ ਸਾਲ ਲਈ ਵਧਾ ਦਿੱਤਾ ਗਿਆ। ਇਹ ਫ਼ੈਸਲਾ ਇੱਥੇ ਏ. ਸੀ. ਸੀ. ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) 'ਚ ਸਰਬਸੰਮਤੀ ਨਾਲ ਲਿਆ ਗਿਆ ਹੈ। ਸ਼ਾਹ ਨੇ ਪਿਛਲੇ ਸਾਲ ਜਨਵਰੀ 'ਚ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਪ੍ਰਧਾਨ ਨਜਮੁਲ ਹਸਨ ਤੋਂ ਏ. ਸੀ. ਸੀ. ਦੀ ਵਾਗਡੋਰ ਸੰਭਾਲੀ ਸੀ, ਜਿਸ ਨਾਲ ਉਹ ਏ. ਸੀ. ਸੀ. ਪ੍ਰਧਾਨ ਦੇ ਤੌਰ 'ਤੇ ਨਿਯੁਕਤ ਸਭ ਤੋਂ ਘੱਟ ਉਮਰ ਦੀ ਪ੍ਰਸ਼ਾਸਕ ਬਣੇ ਸਨ।

ਏ. ਜੀ. ਐੱਮ. ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਏ. ਸੀ. ਸੀ.ਦਾ ਮੁੱਖ ਧਿਆਨ ਇਸ ਖੇਤਰ 'ਚ ਖੇਡ ਦੇ ਵਿਕਾਸ ਨੂੰ ਅੱਗੇ ਵਧਾਉਣ 'ਤੇ ਹੋਵੇਗਾ। ਸ਼ਾਹ ਨੇ ਕਿਹਾ ਕਿ ਅਸੀਂ ਇਸ ਖੇਤਰ 'ਚ ਸੰਪੂਰਨ ਵਿਕਾਸ ਨੂੰ ਯਕੀਨੀ ਕਰਨ ਲਈ ਵਚਨਬੱਧ ਹਾਂ, ਖ਼ਾਸ ਤੌਰ ਤੋਂ ਮਹਿਲਾ ਕ੍ਰਿਕਟ ਨੂੰ ਅੱਗੇ ਵਧਾਉਣ ਦੇ ਨਾਲ ਸਾਡਾ ਧਿਆਨ ਏ. ਸੀ. ਸੀ. ਵਲੋਂ ਇਸ ਖੇਤਰ 'ਚ ਸਾਲ ਭਰ ਆਯੋਜਿਤ ਹੋਣ ਵਾਲੇ ਕਈ ਜ਼ਮੀਨੀ ਪੱਧਰ ਦੇ ਟੂਰਨਾਮੈਂਟ 'ਤੇ ਹੋਵੇਗਾ।

ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਸੀਂ ਮਹਾਮਾਰੀ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਮੈਂ ਇਸ ਗੱਲ ਨੂੰ ਲੈ ਕੇ ਉਤਸ਼ਾਹਤ ਹਾਂ ਕਿ ਅਸੀਂ ਏ. ਸੀ. ਸੀ. ਨੂੰ ਇਥੋਂ ਮਜ਼ਬੂਤੀ ਨਾਲ ਅੱਗੇ ਵਧਾਉਣ 'ਚ ਮਦਦ ਕਰਾਂਗੇ। ਸ਼ਾਹ ਦੇ ਕਾਰਜਕਾਲ ਵਿਸਥਾਰ ਦਾ ਪ੍ਰਸਤਾਵ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਦੇ ਪ੍ਰਧਾਨ ਸ਼ੰਮੀ ਸਿਲਵਾ ਨੇ ਕੀਤਾ ਸੀ ਤੇ ਏ. ਸੀ. ਸੀ. ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਉਨ੍ਹਾਂ ਦੀ ਨਾਮਜ਼ਦਗੀ ਦਾ ਸਮਰਥਨ ਕੀਤਾ।


Tarsem Singh

Content Editor

Related News