ਜਡੇਜਾ ਨੇ ਕੀਤੀ ਫਰਜੀ ਅਪੀਲ, ਕਪਤਾਨ ਕੋਹਲੀ ਵੀ ਨਹੀਂ ਰੋਕ ਸਕੇ ਆਪਣਾ ਹਾਸਾ

Thursday, Mar 14, 2019 - 12:46 PM (IST)

ਜਡੇਜਾ ਨੇ ਕੀਤੀ ਫਰਜੀ ਅਪੀਲ, ਕਪਤਾਨ ਕੋਹਲੀ ਵੀ ਨਹੀਂ ਰੋਕ ਸਕੇ ਆਪਣਾ ਹਾਸਾ

ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ  ਕੋਹਲੀ ਨੇ ਬੁੱਧਵਾਰ ਨੂੰ ਆਸਟਰੇਲੀਆ ਖਿਲਾਫ 5ਵੇਂ ਵਨ ਡੇ ਦੌਰਾਨ ਆਲਰਾਊਂਡਰ ਰਵਿੰਦਰ ਜਡੇਜਾ ਦਾ ਰੱਜ ਕੇ ਮਜ਼ਾਕ ਉਡਾਇਆ। ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਖੇਡੇ ਗਏ ਮੁਕਾਬਲੇ ਵਿਚ ਜਡੇਜਾ ਨੇ ਮਾਰਕਸ ਸਟੋਨਿਸ ਖਿਲਾਫ ਪਾਰੀ ਦੇ 34ਵੇਂ ਓਵਰ ਵਿਚ ਐੱਲ. ਬੀ. ਡਬਲਯੂ. ਦੀ ਜ਼ੋਰਦਾਰ ਅਪੀਲ ਕੀਤੀ।

PunjabKesari

ਦਰਅਸਲ ਇਹ ਗੇਂਦ ਸਟੋਨਿਸ ਦੇ ਬੱਲੇ ਦਾ ਅੰਦਰੂਨੀ ਕਿਨਾਰਾ ਲੈ ਕੇ ਪੈਡਸ 'ਤੇ ਲੱਗੀ ਪਰ ਭਾਰਤੀ ਆਲਰਾਊਂਡਰ ਨੇ ਇਸ 'ਤੇ ਧਿਆਨ ਨਹੀਂ ਦਿੱਤਾ ਅਤੇ ਅੰਪਾਇਰ ਦੇ ਸਾਹਮਣੇ ਜ਼ੋਰਦਾਰ ਅਪੀਲ ਕੀਤੀ। ਜਡੇਜਾ ਦੀ ਫਜ਼ੂਲ ਅਪੀਲ ਦੇਖ ਕਪਤਾਨ ਕੋਹਲੀ ਵੀ ਹੱਸਣ ਲੱਗ ਗਏ। ਇਸ ਤੋਂ ਪਹਿਲਾਂ ਜਡੇਜਾ ਨੇ ਆਸਟਰੇਲੀਆਈ ਕਪਤਾਨ ਐਰੋਨ ਫਿੰਚ ਨੂੰ ਆਊਟ ਕਰ ਕੇ ਟੀਮ ਇੰਡੀਆ ਨੂੰ ਮਹੱਤਵਪੂਰਨ ਸਫਲਤਾ ਦਿਵਾਈ। ਇਸ ਤੋਂ ਬਾਅਦ ਉਸ ਨੇ ਮੈਕਸਵੈਲ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ।

PunjabKesari

ਆਸਟਰੇਲੀਆ ਲਈ ਉਸਮਾਨ ਖਵਾਜਾ ਨੇ ਵਨ ਡੇ ਕਰੀਅਰ ਦਾ ਦੂਜਾ ਸੈਂਕੜਾ ਲਾਇਆ ਅਤੇ ਪੀਟਰ ਹੈਂਡਸਕਾਂਬ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਖੇਡੀ, ਜਿਸਦੀ ਬਦੌਲਤ ਮਿਹਮਾਨ ਟੀਮ ਨੇ ਟੀਮ ਇੰਡੀਆ ਦੇ ਸਾਹਮਣੇ 273 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿਚ ਭਾਰਤੀ ਟੀਮ 237 ਦੌੜਾਂ 'ਤੇ ਆਲਆਊਟ ਹੋ ਗਈ ਅਤੇ ਮੁਕਾਬਲਾ ਗੁਆ ਬੈਠੀ। 2015 ਤੋਂ ਬਾਅਦ ਭਾਰਤੀ ਟੀਮ ਪਹਿਲੀ ਵਾਰ ਘਰ ਵਿਚ ਵਨ ਡੇ ਸੀਰੀਜ਼ ਹਾਰੀ ਹੈ। ਜਡੇਜਾ ਨੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਵਿਕਟਾਂ ਹਾਸਲ ਕਰ ਕੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਵਨ ਡੇ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਸ ਨੇ ਕੇਮਾਰ ਰੋਚ, ਹਰਭਜਨ ਸਿੰਘ ਅਤੇ ਅਜਿਤ ਅਗਰਕਰ ਦੇ ਰਿਕਾਰਡ ਨੂੰ ਤੋੜਿਆ। ਇਨ੍ਹਾਂ ਤਿਨਾ ਨੇ ਫਿਰੋਜਸ਼ਾਹ 'ਤੇ 7-7 ਵਿਕਟਾਂ ਲਈਆਂ ਜਦਕਿ ਜਡੇਜਾ ਦੀਆਂ ਕੁੱਲ 9 ਵਿਕਟਾਂ ਹੋ ਗਈਆਂ ਹਨ।


Related News