ITF ਪ੍ਰਧਾਨ ਨੇ ਨੌਕਰੀਆਂ ਬਚਾਉਣ ਲਈ ਆਪਣੀ ਤਨਖਾਹ ’ਚ 30 ਫੀਸਦੀ ਕੀਤੀ ਕਟੌਤੀ

Friday, Apr 10, 2020 - 12:39 PM (IST)

ITF ਪ੍ਰਧਾਨ ਨੇ ਨੌਕਰੀਆਂ ਬਚਾਉਣ ਲਈ ਆਪਣੀ ਤਨਖਾਹ ’ਚ 30 ਫੀਸਦੀ ਕੀਤੀ ਕਟੌਤੀ

ਲੰਡਨ : ਕੌਮਾਂਤਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੇ ਕਰਮਚਾਰੀਆਂ ਦੀ ਮਦਦ ਦੇ ਲਈ ਕਈ ਉਪਾਅ ਕਰਨ ਦਾ ਐਲਾਨ ਕੀਤਾ, ਜਿਸ ਵਿਚ ਇਸ ਵਿਸ਼ਵ ਪੱਧਰੀ ਸੰਸਥਾ ਦੇ ਮੁਖੀ ਡੇਵਿਡ ਹਗਰਟੀ ਦਾ ਆਪਣੀ ਤਨਖਾਹ ਵਿਚ 30 ਫੀਸਦੀ ਕਟੌਤੀ ਕਰਨਾ ਵੀ ਸ਼ਾਮਲ ਹੈ। ਏ. ਟੀ. ਪੀ. ਅਤੇ ਡਲਬਯੂ. ਟੀ. ਏ. ਟੂਰਨਾਮੈਂਟ ਪਿਛਲੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਮੁਲਤਵੀ ਕਰ ਦਿੱਤੇ ਸੀ ਅਤੇ ਵਿੰਬਲਡਨ ਦੇ ਰੱਦ ਹੋਣ ਕਾਰਨ ਉਸ ਦੀ 13 ਜੁਲਾਈ ਤਕ ਵਾਪਸੀ ਦੀ ਸੰਭਾਵਨਾ ਵੀ ਨਹੀਂ ਹੈ। ਆਈ. ਟੀ. ਐੱਫ. ਨੇ ਆਪਣੇ ਕਈ ਟੂਰਨਾਮੈਂਟ ਮੁਲਤਵੀ ਜਾਂ ਰੱਦ ਕਰ ਦਿੱਤੇ ਹਨ, ਜਿਸ ਵਿਚ ਪੁਰਸ਼ ਚੈਲੰਜਰ ਟੂਰ ਅਤੇ ਮਹਿਲਾ ਟੈਨਿਸ ਟੂਰ ਵੀ ਸ਼ਾਮਲ ਹੈ। ਅਗਲੇ ਹਫਤੇ ਤੋਂ ਬੁਡਾਪੇਸਟ ਵਿਚ ਹੋਮ ਵ ਾਲਾ ਪਹਿਲਾ ਫੈਡ ਕੱਪ ਫਾਈਨਲ ਵੀ ਮੁਲਤਵੀ ਕਰ ਦਿੱਤਾ ਹੈ।

ਮਹਾਸੰਘ ਨੇ ਕਿਹਾ ਕਿ ਨੌਕਰੀਆਂ ਬਚਾਉਣ ਦੀ ਉਸ ਦੀ ਯੋਜਨਾ ਵਿਚ ਆਈ. ਟੀ. ਐੱਫ. ਦੇ ਲੱਗਭਗ ਅੱਧੇ ਕਰਮਚਾਰੀਆਂ ਨੂੰ ਛੁੱਟੀ ’ਤੇ ਭੇਜਮਾ ਵੀ ਸ਼ਾਮਲ ਹੈ। ਹਗਰਟੀ ਨੇ ਕਿਹਾ, ‘‘ਅਸੀਂ ਜਿਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਉਹ ਸਾਡੇ ਸੰਗਠਨ ਅਤੇ ਖੇਡ ਦੇ ਲਈ ਬੁਨੀਆਦੀ ਚੁਣੌਤੀ ਹੈ।’’ ਆਈ. ਟੀ. ਐੱਫ. ਬੋਰਡ ਦੇ ਹੋਰ ਮੈਂਬਰਾਂ ਨੇ ਵੀ ਆਪਣੀ ਤਨਖਾਹ ਵਿਚ 20 ਫੀਸਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। 


author

Ranjit

Content Editor

Related News