ਅਭਿਸ਼ੇਕ ਦੀ ਪਾਰੀ ਦੇਖ ਕੇ ਮਜ਼ਾ ਆਇਆ : ਸੂਰਯਕੁਮਾਰ ਯਾਦਵ
Monday, Feb 03, 2025 - 10:54 AM (IST)
ਸਪੋਰਟਸ ਡੈਸਕ- ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਯਕੁਮਾਰ ਯਾਦਵ ਨੇ ਇੱਥੇ ਇੰਗਲੈਂਡ ਵਿਰੁੱਧ ਆਖਰੀ ਮੁਕਾਬਲੇ ਵਿਚ ਸੈਂਕੜਾ ਲਾਉਣ ਵਾਲੇ ਅਭਿਸ਼ੇਕ ਸ਼ਰਮਾ ਦੀ ਸ਼ਲਾਘਾ ਦੇ ਪੁਲ ਬੰਨ੍ਹੇ। ਉਸ ਨੇ ਅਭਿਸ਼ੇਕ ਤੇ ਦੂਬੇ ਤੋਂ ਗੇਂਦਬਾਜ਼ੀ ਕਰਵਾਉਣ ਬਾਰੇ ਕਿਹਾ, ‘‘ਇਹ ਰਣਨੀਤੀ ਨਹੀਂ ਸੀ ਪਰ ਮੈਦਾਨ ’ਤੇ ਤੁਰੰਤ ਹੀ ਫੈਸਲਾ ਕੀਤਾ ਕਿਉਂਕਿ ਮੈਨੂੰ ਲੱਗਾ ਕਿ ਉਹ ਵਿਕਟ ਲੈ ਸਕਦੇ ਹਨ ਤੇ ਉਨ੍ਹਾਂ ਨੇ ਅਜਿਹਾ ਕੀਤਾ।’’ ਉਸ ਨੇ ਅਭਿਸ਼ੇਕ ਦੇ ਬਾਰੇ ਵਿਚ ਕਿਹਾ,‘‘ਉਸਦੀ ਪਾਰੀ ਦੇਖ ਕੇ ਮਜ਼ਾ ਆਇਆ। ਉਸਦਾ ਪਰਿਵਾਰ ਵੀ ਇੱਥੇ ਮੌਜੂਦ ਹੈ ਤੇ ਮੈਨੂੰ ਭਰੋਸਾ ਹੈ ਕਿ ਸਾਰਿਆਂ ਨੂੰ ਉਸਦੀ ਪਾਰੀ ਦੇਖ ਕੇ ਮਜ਼ਾ ਆਇਆ ਹੋਵੇਗਾ।’’