ਲੀਜੈਂਡਸ ਲੀਗ ''ਚ ਪ੍ਰਦਰਸ਼ਨ ਲਈ ਫਾਰਮ ''ਚ ਰਹਿਣਾ ਜ਼ਰੂਰੀ ਹੈ : ਸੁਰੇਸ਼ ਰੈਨਾ

Wednesday, Sep 18, 2024 - 12:36 PM (IST)

ਨਵੀਂ ਦਿੱਲੀ : ਭਾਰਤ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਲੀਜੈਂਡਸ ਲੀਗ ਕ੍ਰਿਕਟ (ਐੱਲਐੱਲਸੀ) ਵਰਗੇ ਮੁਕਾਬਲੇਬਾਜ਼ ਟੂਰਨਾਮੈਂਟਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਖਿਡਾਰੀਆਂ ਨੂੰ ਸਿਖਰ ਦੇ ਫਾਰਮ ਵਿੱਚ ਰਹਿਣਾ ਹੁੰਦਾ ਹੈ। ਐੱਲਐੱਲਸੀ ਦਾ ਤੀਜਾ ਸੀਜ਼ਨ 20 ਸਤੰਬਰ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਸ਼ਿਖਰ ਧਵਨ ਅਤੇ ਦਿਨੇਸ਼ ਕਾਰਤਿਕ ਵਰਗੇ ਹਾਲ ਹੀ ਵਿੱਚ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਖਿਡਾਰੀ ਵੀ ਹਿੱਸਾ ਲੈਣਗੇ।
ਰੈਨਾ ਨੇ ਕਿਹਾ ਕਿ ਐੱਲਐੱਲਸੀ ਕਾਫੀ ਮੁਕਾਬਲੇਬਾਜ਼ੀ ਵਾਲਾ ਟੂਰਨਾਮੈਂਟ ਹੈ। ਤੁਸੀਂ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਵਿਕਟਾਂ 'ਤੇ ਖੇਡ ਰਹੇ ਹੋ। ਇਸ ਵਿੱਚ ਕਈ ਸੁਪਰਸਟਾਰ ਹਨ। ਤੁਹਾਨੂੰ ਇਰਫਾਨ ਪਠਾਨ, ਯੁਸੂਫ ਪਠਾਨ, ਕ੍ਰਿਸ ਗੇਲ, ਅੰਬਾਤੀ ਰਾਇਡੂ, ਰਾਬਿਨ ਉਥੱਪਾ ਅਤੇ ਮੈਨੂੰ ਖੇਡਦੇ ਦੇਖਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਛੱਕਾ ਲਗਾਉਣ ਲਈ ਫਿੱਟ ਹੋਣਾ ਜ਼ਰੂਰੀ ਹੈ। ਗੇਂਦਬਾਜ਼ ਨੂੰ ਚਾਰ ਵਧੀਆ ਓਵਰ ਪਾਉਣੇ ਹਨ। ਕਿਸੇ ਲਈ ਅਜਿਹੀ ਲੀਗ ਵਿੱਚ ਖੇਡਣਾ ਆਸਾਨ ਨਹੀਂ ਹੈ। ਅਜਿਹਾ ਨਹੀਂ ਕਿ ਤੁਸੀਂ ਰਿਟਾਇਰ ਹੋਏ ਅਤੇ ਇਸ ਵਿੱਚ ਖੇਡਣ ਆ ਗਏ। ਹੁਣ ਇਸ ਲਈ ਵੀ ਕਾਫ਼ੀ ਮੁਕਾਬਲੇ ਹਨ।
ਰੈਨਾ ਨੇ ਇਸ ਦੌਰਾਨ ਬੰਗਲਾਦੇਸ਼ ਖ਼ਿਲਾਫ਼ ਟੈਸਟ ਸੀਰੀਜ਼ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕੋਹਲੀ ਦੀ ਵਾਪਸੀ 'ਤੇ ਗੱਲ ਕਰਦੇ ਹੋਏ ਕਿਹਾ ਕਿ ਡਬਲਿਊਟੀਸੀ ਵਿੱਚ ਭਾਰਤ ਲਗਭਗ 10 ਮੈਚ ਖੇਡੇਗਾ ਅਤੇ ਮੇਰਾ ਮੰਨਣਾ ਹੈ ਕਿ ਵਿਰਾਟ ਇਸ ਟੈਸਟ ਚੱਕਰ ਵਿੱਚ ਢੇਰ ਸਾਰੀਆਂ ਦੌੜਾਂ ਬਣਾਏਗਾ। ਰੈਨਾ ਨੇ ਕਿਹਾ- ਟੀਮ ਇੰਡੀਆ ਦੇ ਰੋਹਿਤ ਸ਼ਾਨਦਾਰ ਕਪਤਾਨ ਹਨ। ਉਨ੍ਹਾਂ ਨੇ ਇਸ ਨੂੰ ਉਦੋਂ ਸਾਬਤ ਕੀਤਾ ਜਦੋਂ ਭਾਰਤੀ ਟੀਮ ਨੇ ਟੀ20 ਵਿਸ਼ਵ ਕੱਪ ਟਰਾਫੀ ਜਿੱਤੀ। ਪਰ ਧਿਆਨ ਵਿਰਾਟ ਕੋਹਲੀ ਦੀ ਰੈੱਡ-ਬਾਲ ਕ੍ਰਿਕਟ ਵਿੱਚ ਵਾਪਸੀ 'ਤੇ ਹੋਵੇਗਾ। ਉਨ੍ਹਾਂ ਨੂੰ ਟੈਸਟ ਮੈਚ ਬਹੁਤ ਪਸੰਦ ਹਨ ਅਤੇ ਉਹ ਉਨ੍ਹਾਂ ਨੂੰ ਬਹੁਤ ਸਨਮਾਨ ਦਿੰਦੇ ਹਨ।


Aarti dhillon

Content Editor

Related News