ਇਸ਼ਾਂਤ ਨੇ ਰਚਿਆ ਇਤਿਹਾਸ, 5 ਵਿਕਟਾਂ ਲੈ ਕੇ ਜ਼ਹੀਰ ਖਾਨ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

02/23/2020 12:24:40 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਖਿਲਾਫ ਵੇਲਿੰਗਟਨ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ਼ਾਂਤ ਨੇ ਇਸ ਮੈਚ 'ਚ 68 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ 5 ਵਿਕਟਾਂ ਹਾਸਲ ਕੀਤੀਆਂ। ਜਿਨ੍ਹਾਂ 'ਚ ਉਸ ਨੇ ਟਾਮ ਲੈਥਮ, ਟਾਮ ਬਲੈਂਡਲ ਅਤੇ ਰਾਸ ਟੇਲਰ ਜਿਹੇ ਖਤਰਨਾਕ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਨ੍ਹਾਂ 5 ਵਿਕਟ ਦੇ ਨਾਲ ਹੀ ਇਸ਼ਾਂਤ ਨੇ ਟੈਸਟ ਕ੍ਰਿਕਟ 'ਚ ਇਕ ਖਾਸ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ।PunjabKesari 

ਇਸ਼ਾਂਤ ਨੇ ਨਿਊਜ਼ੀਲੈਂਡ ਜ਼ਮੀਨ 'ਤੇ ਕੀਤਾ ਇਹ ਕਮਾਲ
ਇਹ ਤੀਜੀ ਵਾਰ ਹੈ ਜਦੋਂ ਇਸ਼ਾਂਤ ਸ਼ਰਮਾ ਨੇ ਨਿਊਜ਼ੀਲੈਂਡ ਦੀ ਜ਼ਮੀਨ 'ਤੇ ਇਕ ਟੈਸਟ ਪਾਰੀ 'ਚ 5 ਵਿਕਟਾਂ ਲਈਆਂ ਹਨ। ਉਹ ਬਤੌਰ ਵਿਦੇਸ਼ੀ ਤੇਜ਼ ਗੇਂਦਬਾਜ਼ ਨਿਊਜ਼ੀਲੈਂਡ 'ਚ ਸਭ ਤੋਂ ਜ਼ਿਆਦਾ ਵਾਰ ਪਾਰੀ 'ਚ 5 ਵਿਕਟਾਂ ਲੈਣ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਇਸ ਮਾਮਲੇ 'ਚ ਇਸ਼ਾਂਤ ਨੇ ਇੰਗਲੈਂਡ ਦੇ ਮਹਾਨ ਆਲਰਾਊਂਡਰ ਇਓਨ ਬਾਥਮ ਦੀ ਬਰਾਬਰੀ ਕੀਤੀ। ਬਾਥਮ ਨੇ ਆਪਣੇ ਪੂਰੇ ਕਰੀਅਰ 'ਚ ਨਿਊਜ਼ੀਲੈਂਡ ਦੀ ਜ਼ਮੀਨ 'ਤੇ ਤਿੰਨ ਵਾਰ ਇਕ ਟੈਸਟ ਪਾਰੀ 'ਚ 5 ਵਿਕਟਾਂ ਹਾਸਲ ਕੀਤੀਆਂ ਸਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨੇ ਸਭ ਤੋਂ ਜ਼ਿਆਦਾ 6 ਵਾਰ 5 ਵਿਕਟਾਂ ਹਾਸਲ ਕਰਨ ਦਾ ਇਹ ਕਾਰਨਾਮਾ ਕੀਤਾ ਹੈ। ਉਥੇ ਹੀ ਭਾਰਤ ਦੇ ਜ਼ਹੀਰ ਖਾਨ ਅਤੇ ਸ਼੍ਰੀਲੰਕਾ ਦੇ ਚਮਿੰਡਾ ਵਾਸ ਨੇ 4-4 ਵਾਰ ਨਿਊਜ਼ੀਲੈਂਡ ਜ਼ਮੀਨ 'ਤੇ ਇਕ ਟੈਸਟ ਪਾਰੀ 'ਚ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ।

PunjabKesariਇਸ਼ਾਂਤ ਨੇ ਕੀਤਾ ਜ਼ਹੀਰ ਖਾਨ ਦੇ ਰਿਕਾਰਡ ਦੀ ਬਰਾਬਰੀ
ਵੇਲਿੰਗਟਨ ਟੈਸਟ ਦੀ ਪਹਿਲੀ ਪਾਰੀ ਚ 5 ਵਿਕਟ ਲੈ ਕੇ ਇਸ਼ਾਂਤ ਨੇ ਟੈਸਟ ਦੀ ਪਾਰੀ 'ਚ 11ਵੀਂ ਵਾਰ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਅਤੇ ਇਸ ਮਾਮਲੇ 'ਚ ਭਾਰਤੀ ਤੇਜ਼ ਗੇਂਦਾਬਾਜ਼ ਜ਼ਹੀਰ ਖਾਨ ਦੀ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ। ਹੁਣ ਇਸ਼ਾਂਤ 11 ਵਾਰ ਪਾਰੀ 'ਚ 5 ਵਿਕਟਾਂ ਦੇ ਨਾਲ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਸੂਚੀ 'ਚ ਇਸ ਮਾਮਲੇ 'ਚ ਜ਼ਹੀਰ ਖਾਨ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ ਅਤੇ ਉਸ ਨੂੰ ਅੱਗੇ ਸਿਰਫ ਕਪਿਲ ਦੇਵ (23) ਹਨ। ਜ਼ਹੀਰ ਨੇ ਜਿੱਥੇ ਇਹ ਉਪਲਬੱਧੀ 93 ਟੈਸਟ ਮੈਚਾਂ 'ਚ ਹਾਸਲ ਕੀਤੀ ਸੀ ਤਾਂ ਉਥੇ ਹੀ ਇਸ਼ਾਂਤ ਨੇ ਇਹ ਕਮਾਲ ਆਪਣੇ 97ਵੇਂ ਟੈਸਟ 'ਚ ਕੀਤਾ।  

ਭਾਰਤ ਲਈ ਪਾਰੀ 'ਚ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼
ਕਪਿਲ ਦੇਵ -23
ਜ਼ਹੀਰ ਖਾਨ -11
ਇਸ਼ਾਂਤ ਸ਼ਰਮਾ -11* 
ਜਵਾਗਲ ਸ਼੍ਰੀਨਾਥ-10
ਇਰਫਾਨ ਪਠਾਨ -7
ਵੈਂਕਟੇਸ਼ ਪ੍ਰਸਾਦ - 7PunjabKesari ਵਿਦੇਸ਼ੀ ਜ਼ਮੀਨ ਤੇ ਇਹ ਕਾਰਨਾਮਾ ਕਰਨ ਵਾਲਾ ਤੀਜਾ ਭਾਰਤੀ ਗੇਂਦਬਾਜ਼
ਉਥੇ ਹੀ ਇਸ਼ਾਂਤ ਨੇ ਭਗਵਤ ਸ਼ਿਵ ਅਤੇ ਜ਼ਹੀਰ ਖਾਨ ਨੂੰ ਪਿੱਛੇ ਛੱਡਦਾ ਹੋਇਆ ਵਿਦੇਸ਼ੀ ਜ਼ਮੀਨ 'ਤੇ ਸਭ ਤੋਂ ਜ਼ਿਆਦਾ ਵਾਰ ਪਾਰੀ 'ਚ 5 ਵਿਕਟਾਂ ਲੈਣ ਦੇ ਮਾਮਲੇ 'ਚ ਭਾਰਤੀ ਗੇਂਦਬਾਜ਼ਾਂ 'ਚੋਂ ਤੀਜੇ ਨੰਬਰ 'ਤੇ ਪਹੁੰਚ ਗਿਆ। ਉਸ ਨੇ 9ਵੀਂ ਵਾਰ ਵਿਦੇਸ਼ੀ ਜ਼ਮੀਨ 'ਤੇ ਟੈਸਟ ਪਾਰੀ 'ਚ 5 ਵਿਕਟਾਂ ਲਈਆਂ ਹਨ ਅਤੇ ਹੁਣ ਉਸ ਨੂੰ ਅੱਗੇ ਕਪਿਲ ਦੇਵ (12) ਅਤੇ ਅਨਿਲ ਕੁੰਬਲੇ (10) ਹੀ ਹਨ।

ਭਾਰਤ ਨੂੰ ਪਹਿਲੀ ਪਾਰੀ 'ਚ 165 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਕੀਵੀ ਟੀਮ ਆਪਣੀ ਪਹਿਲੀ ਪਾਰੀ 'ਚ 348 ਦੌੜਾਂ 'ਤੇ ਆਲ ਆਉਟ ਹੋ ਗਈ ਅਤੇ ਪਹਿਲੀ ਪਾਰੀ 'ਚ 183 ਦੌੜਾਂ ਦੀ ਮਜ਼ਬੂਤ ਬੜ੍ਹਤ ਹਾਸਲ ਕੀਤੀ।

 


Related News