ਧਵਨ ਤੋਂ ਬਾਅਦ ਟੀਮ ਇੰਡੀਆ ਨੂੰ ਇਕ ਹੋਰ ਝਟਕਾ, ਜ਼ਖਮੀ ਇਸ਼ਾਂਤ ਦਾ ਨਿਊਜ਼ੀਲੈਂਡ ਦੌਰੇ ''ਤੇ ਜਾਣਾ ਸ਼ੱਕੀ

01/21/2020 4:45:20 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਸਭ ਤੋਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਗਿੱਟੇ 'ਤੇ ਰਣਜੀ ਮੈਚ ਦੌਰਾਨ ਸੱਟ ਲੱਗ ਗਈ, ਜਿਸ ਨਾਲ ਨਿਊਜ਼ੀਲੈਂਡ ਦੌਰੇ ਲਈ ਉਸ ਦੀ ਉਪਲੱਬਧਤਾ 'ਤੇ ਸ਼ੱਕ ਦੇ ਬੱਦਲ ਛਾ ਗਏ ਹਨ। ਦਿੱਲੀ ਦੀ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਦਿਆਂ ਇਸ਼ਾਂਤ ਨੂੰ ਸੋਮਵਾਰ ਨੂੰ ਵਿਦਰਭ ਦੀ ਦੂਜੀ ਪਾਰੀ ਦੇ 5ਵੇਂ ਓਵਰ ਵਿਚ ਸੱਟ ਲੱਗੀ। ਭਾਰਤ ਨੂੰ ਨਿਊਜ਼ੀਲੈਂਡ ਨਾਲ 21 ਫਰਵਰੀ ਤੋਂ 4 ਮਾਰਚ ਤਕ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਦਿੱਲੀ ਟੀਮ ਮੈਨੇਜਮੈਂਟ ਦੇ ਸੀਨੀਅਰ ਮੈਂਬਰ ਨੇ ਮੰਗਲਵਾਰ ਨੂੰ ਨਾਂ ਨਹੀਂ ਦੱਸਣ ਦੀ ਸ਼ਰਤ 'ਤੇ ਮੀਡੀਆ ਨੂੰ ਦੱਸਿਆ, ''ਇਸ਼ਾਂਤ ਦੀ ਐੱਮ. ਆਰ. ਰਿਪੋਰਟ ਆ ਗਈ ਹੈ। ਕਿਸਮਤ ਚੰਗੀ ਹੈ ਕਿ ਉਸ ਦੇ ਗਿੱਟੇ 'ਤੇ ਫ੍ਰੈਕਚਰ ਨਹੀਂ ਹੈ। ਉਹ ਜਦੋਂ ਠੀਕ ਨਾਲ ਚੱਲਣ ਦੇ ਹਾਲਾਤ ਵਿਚ ਹੋਵੇਗਾ ਤਾਂ ਐੱਨ. ਸੀ. ਏ. ਲਈ ਰਵਾਨਾ ਹੋ ਜਾਵੇਗਾ।''

PunjabKesari

ਅਜਿਹੀ ਰਿਪੋਰਟ ਸੀ ਕਿ ਇਸ਼ਾਂਤ ਨੂੰ ਤੀਜੇ ਪੱਧਰ ਦੀ ਸੱਟ ਲੱਗੀ ਹੈ, ਜਿਸ ਨਾਲ ਉਹ ਇਕ ਮਹੀਨੇ ਲਈ ਮੈਚ ਤੋਂ ਬਾਹਰ ਹੋ ਗਿਆ ਹੈ। ਬੀ. ਸੀ. ਸੀ. ਆਈ. ਇਸ ਦੀ ਪੁਸ਼ਟੀ ਖੁਦ ਤੋਂ ਜਾਂਚ ਤੋਂ ਬਾਅਦ ਕਰੇਗਾ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਦੱਸਿਆ, ''ਬੋਰਡ ਵਿਚ ਇਕ ਮਾਪਦੰਡ ਸੰਚਾਲਨ ਪ੍ਰਕਿਰਿਆ ਹੈ ਅਤੇ ਅਸੀਂ ਫਿਰ ਤੋਂ ਉਸ ਦੀ ਐੱਮ. ਆਰ. ਕਰਾਂਗੇ ਤਾਂ ਜੋ ਸੱਟ ਦੀ ਗੰਭੀਰਤਾ ਦਾ ਪਤਾ ਲਗਾਇਆ ਜਾ ਸਕੇ ਅਤੇ ਉਸ ਦੇ ਰਿਹੈਬਿਲਿਟੇਸ਼ਨ 'ਤੇ ਫੈਸਲਾ ਕੀਤਾ ਜਾ ਸਕੇ।'' ਬੀ. ਸੀ. ਸੀ. ਆਈ. ਨੂੰ ਉਮੀਦ ਹੈ ਕਿ ਇਸ਼ਾਂਤ ਪਹਿਲੇ ਟੈਸਟ ਦੇ ਸਮੇਂ ਫਿੱਟ ਹੋ ਜਾਣਗੇ। ਭਾਰਤ ਲਈ 96 ਟੈਸਟ ਖੇਡਣ ਵਾਲਾ ਇਹ ਗੇਂਦਬਾਜ਼ ਜੇਕਰ ਸਮੇਂ 'ਤੇ ਫਿੱਟ ਨਹੀਂ ਹੁੰਦਾ ਤਾਂ ਉਸ ਦੀ ਜਗ੍ਹਾ ਨਵਦੀਪ ਸੈਣੀ ਨੂੰ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।


Related News