ਇਰਾਨ ਦੀ ਵਿਸ਼ਵ ਕੱਪ ਸ਼ੁਰੂ ਹੋਣ ਤੋਂ 14 ਦਿਨ ਪਹਿਲਾਂ ਅਮਰੀਕਾ ਪੁੱਜਣ ਦੀ ਯੋਜਨਾ

Thursday, May 07, 2026 - 04:12 PM (IST)

ਇਰਾਨ ਦੀ ਵਿਸ਼ਵ ਕੱਪ ਸ਼ੁਰੂ ਹੋਣ ਤੋਂ 14 ਦਿਨ ਪਹਿਲਾਂ ਅਮਰੀਕਾ ਪੁੱਜਣ ਦੀ ਯੋਜਨਾ

ਤੇਹਰਾਨ : ਈਰਾਨ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਮੁੱਖ ਕੋਚ ਅਮੀਰ ਘਾਲੇਨੋਈ ਨੇ 2026 ਫੀਫਾ ਵਿਸ਼ਵ ਕੱਪ ਲਈ ਆਪਣੀ ਰਣਨੀਤਕ ਯੋਜਨਾ ਦਾ ਖੁਲਾਸਾ ਕੀਤਾ ਹੈ। ਸਥਾਨਕ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਟੀਮ ਨੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ 14 ਦਿਨ ਪਹਿਲਾਂ ਸੰਯੁਕਤ ਰਾਜ ਅਮਰੀਕਾ (USA) ਪਹੁੰਚਣ ਦੀ ਯੋਜਨਾ ਬਣਾਈ ਹੈ। ਘਾਲੇਨੋਈ ਅਨੁਸਾਰ, ਇਹ ਅਗੇਤੀ ਤਿਆਰੀ ਟੀਮ ਨੂੰ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਿੱਚ ਮਦਦ ਕਰੇਗੀ।

ਤੁਰਕੀ ਵਿੱਚ ਲੱਗੇਗਾ ਅਭਿਆਸ ਕੈਂਪ 
ਨਿਰਧਾਰਿਤ ਪ੍ਰੋਗਰਾਮ ਅਨੁਸਾਰ, ਇਰਾਨ ਦੀ ਟੀਮ 16 ਮਈ ਨੂੰ ਤੁਰਕੀ ਲਈ ਰਵਾਨਾ ਹੋਵੇਗੀ ਅਤੇ ਉੱਥੇ ਦੋ ਹਫ਼ਤਿਆਂ ਤੱਕ ਰਹੇਗ। ਕੋਚ ਨੇ ਇਹ ਵੀ ਕਿਹਾ ਕਿ ਟੀਮ ਨੂੰ ਆਪਣੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਅਜੇ ਦੋ ਜਾਂ ਤਿੰਨ ਉੱਚ-ਗੁਣਵੱਤਾ ਵਾਲੇ ਵਾਰਮ-ਅੱਪ ਮੈਚਾਂ ਦੀ ਵੀ ਲੋੜ ਹੈ।

ਗਰੁੱਪ ਜੀ ਅਤੇ ਮੇਜ਼ਬਾਨੀ 
ਇਸ ਵਾਰ ਫੀਫਾ ਵਿਸ਼ਵ ਕੱਪ ਦੀ ਸੰਯੁਕਤ ਮੇਜ਼ਬਾਨੀ ਸੰਯੁਕਤ ਰਾਜ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੁਆਰਾ 11 ਜੂਨ ਤੋਂ 19 ਜੁਲਾਈ ਤੱਕ ਕੀਤੀ ਜਾ ਰਹੀ ਹੈ। ਇਰਾਨ ਨੂੰ ਟੂਰਨਾਮੈਂਟ ਵਿੱਚ ਗਰੁੱਪ ਜੀ (Group G) ਵਿੱਚ ਰੱਖਿਆ ਗਿਆ ਹੈ। ਇਰਾਨ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਮੇਹਦੀ ਤਾਜ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਨੂੰ ਲੈ ਕੇ ਬਿਹਤਰੀਨ ਫੈਸਲੇ ਲੈਣ ਲਈ ਕੰਮ ਕਰ ਰਹੇ ਹਨ।

ਇਰਾਨ ਦੇ ਮੁਕਾਬਲਿਆਂ ਦਾ ਸ਼ਡਿਊਲ: ਟੀਮ ਆਪਣੇ ਗਰੁੱਪ ਪੜਾਅ ਦੇ ਮੈਚ ਹੇਠ ਲਿਖੇ ਅਨੁਸਾਰ ਖੇਡੇਗੀ:
15 ਜੂਨ: ਨਿਊਜ਼ੀਲੈਂਡ ਵਿਰੁੱਧ (ਸਥਾਨ: ਲੌਸ ਐਂਜਲਸ)
21 ਜੂਨ: ਬੈਲਜੀਅਮ ਵਿਰੁੱਧ (ਸਥਾਨ: ਲੌਸ ਐਂਜਲਸ)
26 ਜੂਨ: ਮਿਸਰ ਵਿਰੁੱਧ (ਸਥਾਨ: ਸੀਏਟਲ)


author

Tarsem Singh

Content Editor

Related News