IPL ਸੀਜ਼ਨ-11 : ਨਵੇਂ ਨਿਯਮਾਂ ਕਾਰਨ ਇਸ ਟੀਮ ਨੂੰ ਹੋ ਰਿਹੈ ਸਭ ਤੋਂ ਜ਼ਿਆਦਾ ਨੁਕਸਾਨ

12/10/2017 9:46:23 AM

ਨਵੀਂ ਦਿੱਲੀ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਤੋਂ ਪਹਿਲਾਂ ਰਿਟੇਸ਼ਨ ਪਾਲਸੀ ਅਤੇ ਰਾਇਟ ਟੂ ਮੈਚ ਕਾਰਡ ਨੇ ਕਈ ਟੀਮਾਂ ਨੂੰ ਰਾਹਤ ਦਿੱਤੀ ਹੋਵੇਗੀ। ਆਈ.ਪੀ.ਐੱਲ. ਦੀਆਂ ਅੱਠਾਂ ਟੀਮ ਨਵੇਂ ਸੀਜ਼ਨ ਵਿਚ ਆਪਣੇ ਪੰਜ ਖਿਡਾਰੀਆਂ ਨੂੰ ਰਿਟੇਨ ਕਰ ਸਕਦੀਆਂ ਹਨ। ਇਸ ਪਾਲਸੀ ਦਾ ਸਭ ਤੋਂ ਜ਼ਿਆਦਾ ਫਾਇਦਾ ਦੋ ਸਾਲ ਬਾਅਦ ਵਾਪਸੀ ਕਰਨ ਵਾਲੀ ਚੇਨਈ ਸੁਪਰ ਕਿੰਗਸ ਅਤੇ ਤਿੰਨ ਵਾਰ ਖਿਤਾਬ ਆਪਣੇ ਨਾਮ ਕਰਨ ਵਾਲੀ ਮੁੰਬਈ ਇੰਡੀਅਨਸ ਨੂੰ ਹੋਵੇਗਾ। ਦੂਜੀ ਟੀਮ ਵੀ ਆਪਣੇ ਪਸੰਦ ਮੁਤਾਬਕ ਖਿਡਾਰੀਆਂ ਨੂੰ ਰਿਟੇਨ ਕਰ ਸਕਦੀ ਹੈ। ਪਰ ਇਕ ਟੀਮ ਹੈ ਜਿਸਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਦਿੱਸ ਰਿਹਾ ਹੈ।

ਇਸ ਟੀਮ ਨੂੰ ਹੋ ਰਿਹਾ ਸਭ ਤੋਂ ਜ਼ਿਆਦਾ ਨੁਕਸਾਨ
ਰਿਟੇਨ ਪਾਲਸੀ ਨਾਲ ਜਿਸਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਦਿੱਸ ਰਿਹਾ ਹੈ ਉਹ ਟੀਮ ਹੈ ਪਹਿਲੇ ਸੀਜ਼ਨ ਦੀ ਚੈਂਪੀਅਨ ਰਾਜਸਥਾਨ ਰਾਇਲਸ। ਦੋ ਸਾਲ ਲਈ ਬੈਨ ਹੋਈ ਰਾਇਲਸ ਦੀ ਲਾਸਟ ਯਾਨੀ 2015 ਦੀ ਟੀਮ ਨੂੰ ਵੇਖੋ ਤਾਂ ਟੀਮ ਵਿਚ ਸਿਰਫ 10 ਚੰਗੇ ਖਿਡਾਰੀ ਸਨ, ਜਿਨ੍ਹਾਂ ਵਿਚ ਅਜਿੰਕਯ ਰਹਾਣੇ,  ਕਪਤਾਨ ਸਟੀਵ ਸਮਿਥ, ਧਵਲ ਕੁਲਕਰਣੀ ਅਤੇ ਜੇਮਸ ਫਾਕਨਰ ਹੀ ਰਿਟੇਨ ਹੋਣ ਲਈ ਉਪਲੱਬਧ ਹੋ ਪਾਉਣਗੇ। ਦੂਜੇ ਪਾਸੇ ਸ਼ੇਨ ਵਾਟਸਨ, ਕ੍ਰਿਸ ਮੋਰਿਸ, ਸੰਜੂ ਸੈਮਸਨ,ਟਿਮ ਸਾਊਦੀ, ਕਰੁਣ ਨਾਇਰ ਅਤੇ ਬੈਨ ਕਟਿੰਗ ਟੀਮ ਉੱਤੇ ਪਾਬੰਦੀ ਲੱਗਣ ਦੇ ਬਾਅਦ ਦੂਜੀਆਂ ਪੁਰਾਣੀਆਂ ਫਰੈਂਚਾਇਜ਼ੀ ਕੋਲ ਚਲੇ ਗਏ। ਟੀਮ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਸੰਜੂ ਸੈਮਸਨ ਅਤੇ ਕ੍ਰਿਸ ਮੋਰਿਸ ਦੇ ਰੂਪ ਵਿਚ ਲੱਗਣ ਵਾਲਾ ਹੈ। ਦੋਨੋਂ ਹੀ ਖਿਡਾਰੀ ਅਗਲੇ ਆਕਸ਼ਨ ਲਈ ਜਾਂਦੇ ਹਨ ਤਾਂ ਸੰਭਾਵੀ ਉਨ੍ਹਾਂ ਓੱਤੇ ਉੱਚੀ ਬੋਲੀ ਲਗਣੀ ਤੈਅ ਹੈ। ਉਥੇ ਹੀ ਦਿੱਲੀ ਡੇਅਰਡੈਵਿਲਸ ਜੇਕਰ ਚਾਹੇ ਤਾਂ ਇਨ੍ਹਾਂ ਦੋਨਾਂ ਹੀ ਧਾਕੜ ਖਿਡਾਰੀਆਂ ਨੂੰ ਰਿਟੇਨ ਕਰ ਸਕਦੀ ਹੈ।

ਬੀ.ਸੀ.ਸੀ.ਆਈ. ਦਾ ਵੀ ਇਹੀ ਮੰਨਣਾ
ਨਵੇਂ ਸੀਜ਼ਨ ਲਈ ਬਣਾਏ ਗਏ ਨਵੇਂ ਰਿਟੇਨ ਪਾਲਸੀ ਨੂੰ ਲੈ ਕੇ ਬੀ.ਸੀ.ਸੀ.ਆਈ. ਦਾ ਮੰਨਣਾ ਹੈ ਉਨ੍ਹਾਂ ਨੇ ਹਰ ਟੀਮ ਨੂੰ ਮੁਕਾਬਲਾ ਦਾ ਮੌਕਾ ਦਿੱਤਾ ਹੈ ਤਾਂਕਿ ਟੂਰਨਾਮੈਂਟ ਰੋਮਾਂਚਕ ਅਤੇ ਮਜ਼ੇਦਾਰ ਹੋ ਸਕੇ ਪਰ ਹੁਣ ਬੀ.ਸੀ.ਸੀ.ਆਈ. ਵੀ ਇਹ ਮੰਨਦੀ ਹੈ ਕਿ ਕਿਤੇ ਨਾ ਕਿਤੇ ਰਾਜਸਥਾਨ ਰਾਇਲਸ ਨੂੰ ਨੁਕਸਾਨ ਹੋਵੇਗਾ।

ਰਿਟੇਨ ਨਾ ਕਰਨ ਦਾ ਮੰਨ ਬਣਾਇਆ
ਉਥੇ ਹੀ ਇਕ ਖਬਰ ਮੁਤਾਬਕ ਇਸ ਨੁਕਸਾਨ ਨੂੰ ਵੇਖਦੇ ਹੋਏ ਰਾਇਲਸ ਨੇ ਕਿਸੇ ਵੀ ਖਿਡਾਰੀ ਨੂੰ ਰਿਟੇਨ ਨਾ ਕਰਨ ਦਾ ਮਨ ਬਣਾ ਲਿਆ ਹੈ। ਰਾਇਲਸ ਨਾਲ ਕਿੰਗਸ ਇਲੈਵਨ ਪੰਜਾਬ ਅਤੇ ਦਿੱਲੀ ਡੇਅਰਡੇਵਿਲਸ ਵੀ ਇਸ ਸੋਚ ਨਾਲ ਅੱਗੇ ਵੱਧ ਰਹੀ ਹੈ।


Related News