IPL ਦੇ ਸ਼ਡਿਊਲ ਦਾ ਅਜੇ ਤੱਕ ਨਹੀਂ ਕੀਤਾ ਐਲਾਨ, ਟੀਮਾਂ ਦੁਚਿੱਤੀ 'ਚ

Thursday, Aug 27, 2020 - 03:29 AM (IST)

IPL ਦੇ ਸ਼ਡਿਊਲ ਦਾ ਅਜੇ ਤੱਕ ਨਹੀਂ ਕੀਤਾ ਐਲਾਨ, ਟੀਮਾਂ ਦੁਚਿੱਤੀ 'ਚ

ਦੁਬਈ- ਆਈ. ਪੀ. ਐੱਲ. ਦਾ 13ਵਾਂ ਸੈਸ਼ਨ ਸ਼ੁਰੂ ਹੋਣ 'ਚ ਤਿੰਨ ਹਫਤੇ ਤੋਂ ਕੁਝ ਜ਼ਿਆਦਾ ਦਾ ਸਮਾਂ ਰਹਿ ਗਿਆ ਹੈ ਪਰ ਅਜੇ ਤਕ 60 ਮੈਚਾਂ ਦੇ ਇਸ ਟੂਰਨਾਮੈਂਟ ਦੇ ਸ਼ਡਿਊਲ ਦਾ ਐਲਾਨ ਨਹੀਂ ਹੋਇਆ ਹੈ, ਜਿਸ 'ਚ ਫ੍ਰੈਂਚਾਇਜ਼ੀ ਨੂੰ ਦੁਚਿੱਤੀ 'ਚ ਪਾ ਰੱਖਿਆ ਹੈ। ਫ੍ਰੈਂਚਾਇਜ਼ੀ ਨੂੰ ਕਿਹਾ ਗਿਆ ਸੀ ਕਿ 20 ਅਗਸਤ ਤੱਕ ਸ਼ਡਿਊਲ ਦੱਸ ਦਿੱਤਾ ਜਾਵੇਗਾ ਪਰ ਅਜੇ ਤਕ ਸ਼ਡਿਊਲ ਸਾਹਮਣੇ ਨਹੀਂ ਆਇਆ ਹੈ। ਸਾਰੀਆਂ ਟੀਮਾਂ ਦੇ ਭਾਰਤੀ ਖਿਡਾਰੀ 20-21 ਅਗਸਤ ਤੱਕ ਦੁਬਈ ਪਹੁੰਚ ਚੁੱਕੇ ਹਨ।
ਸੰਯੁਕਤ ਅਰਬ ਅਮੀਰਾਤ 'ਚ ਕੋਰੋਨਾ ਦੇ ਕੁਝ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ ਅਤੇ ਸਰਹੱਦ 'ਤੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ, ਜਿਸ ਦੌਰਾਨ ਆਬੂ ਧਾਬੀ ਦੀ ਯਾਤਰਾ ਕਰਨ ਤੋਂ ਪਹਿਲਾਂ ਨਾਲੋ ਜ਼ਿਆਦਾ ਸਮਾਂ ਲੱਗਣ ਲੱਗਾ ਹੈ। ਸਮਝਿਆ ਜਾਂਦਾ ਹੈ ਕਿ ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਦੇ ਮੈਂਬਰ ਯੂ. ਏ. ਈ. 'ਚ ਹਨ ਤੇ ਅਮੀਰਾਤ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਯੂ. ਏ. ਈ. 'ਚ ਆਈ. ਪੀ. ਐੱਲ. ਦੇ ਮੈਚ ਤਿੰਨ ਸ਼ਹਿਰ ਦੁਬਈ, ਸ਼ਾਰਜਾਹ ਤੇ ਆਬੂ ਧਾਬੀ 'ਚ ਹੋਣੇ ਹਨ। ਟੂਰਨਾਮੈਂਟ ਦੇ 56 ਗਰੁੱਪ ਮੈਚਾਂ 'ਚ 21-21 ਮੈਚ ਦੁਬਈ ਤੇ ਆਬੂ ਧਾਬੀ 'ਚ ਹੋਣੇ ਹਨ ਜਦਕਿ 14 ਮੈਚ ਸ਼ਾਰਜਾਹ 'ਚ ਹੋਣੇ ਹਨ। ਆਬੂ ਧਾਬੀ ਆਈ. ਪੀ. ਐੱਲ. 'ਚ ਦੋ ਟੀਮਾਂ ਕੋਲਕਾਤਾ ਨਾਈਟ ਰਾਈਡਰਸ ਤੇ ਮੁੰਬਈ ਇੰਡੀਅਨਸ ਦਾ ਬੇਸ ਹੈ, ਜਿਸ ਨਾਲ ਦੋਵਾਂ ਟੀਮਾਂ ਨੂੰ ਜ਼ਿਆਦਾ ਯਾਤਰਾ ਕਰਨੀ ਪੈ ਸਕਦੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।


author

Gurdeep Singh

Content Editor

Related News