IPL ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲ ਸਕਦੀ ਹੈ ਸਟੇਡੀਅਮ ’ਚ ਮੈਚ ਵੇਖਣ ਦੀ ਮਨਜ਼ੂਰੀ

Monday, Jul 27, 2020 - 05:53 PM (IST)

IPL ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲ ਸਕਦੀ ਹੈ ਸਟੇਡੀਅਮ ’ਚ ਮੈਚ ਵੇਖਣ ਦੀ ਮਨਜ਼ੂਰੀ

ਸਪੋਰਟਸ ਡੈਸਕ– ਇੰਡੀਅਨ ਪ੍ਰੀਮੀਅਮ ਲੀਗ (ਆਈ.ਪੀ.ਐੱਲ.) 2020 ਇਸ ਸਾਲ ਯੂਨਾਈਟਿਡ ਅਰਬ ਅਮੀਰਾਤ (ਯੂ.ਏ.ਈ.) ’ਚ ਖੇਡਿਆ ਜਾਵੇਗਾ। ਇਸ ਗੱਲ ਦੀ ਪੁਸ਼ਟੀ ਬੀਤੇ ਸ਼ੁੱਕਰਵਾਰ ਆਈ.ਪੀ.ਐੱਲ. ਦੇ ਚੇਅਰਮੈਨ ਬ੍ਰਜੇਸ਼ ਪਟੇਲ ਨੇ ਕਿਹਾ ਕਿ ਆਈ.ਪੀ.ਐੱਲ. 19 ਸਤੰਬਰ ਤੋਂ 8 ਨਵੰਬਰ ਤਕ ਯੂ.ਏ.ਈ. ’ਚ ਖੇਡਿਆ ਜਾਵੇਗਾ। ਹੁਣ ਆਈ.ਪੀ.ਐੱਲ. ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖ਼ਬਰੀ ਇਹ ਹੈ ਕਿ ਸਰਕਾਰ ਨਾਲ ਗੱਲ ਚੱਲ ਰਹੀ ਹੈ, ਜਿਸ ਤਹਿਤ ਕੁਝ ਸ਼ਰਤਾਂ ਨਾਲ ਸਟੇਡੀਅਮ ’ਚ ਆਈ.ਪੀ.ਐੱਲ. ਦੇ ਮੈਚ ਵੇਖਣ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। 

PunjabKesari

ਯੂ.ਏ.ਈ. ਦੇ ਜਨਰਲ ਸਕੱਤਰ ਮੁਬਾਸ਼ੀਰ ਉਸਮਾਨੀ ਨੇ ਇਸ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਟੇਡੀਅਮ ’ਚ ਪ੍ਰਸ਼ੰਸਕਾਂ ਦੇ ਆਉਣ ’ਤੇ ਅਸੀਂ ਆਪਣੀ ਸਰਕਾਰ ਨੂੰ ਕੁਝ ਯੋਜਨਾਵਾਂ ਦਾ ਪ੍ਰਸਤਾਵ ਦੇਵਾਂਗੇ ਅਤੇ ਇਸ ਦੀ ਵੀ ਮਨਜ਼ੂਰੀ ਲਵਾਂਗੇ ਕਿ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਕਿਸ ਪ੍ਰੋਟੋਕਾਲ ਦਾ ਪਾਲਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਪ੍ਰਸ਼ੰਸਕਾਂ ਦਾ ਸਵਾਲ ਹੈ, ਅਸੀਂ ਚਾਹੁੰਦੇ ਹਾਂ ਕਿ ਯੂ.ਏ.ਈ. ’ਚ ਸਾਡੇ ਏਸ਼ੀਆਈ ਪ੍ਰਵਾਸੀ ਅਤੇ ਅਮੀਰਾਤ ਦੇ ਲੋਕ ਵੀ ਆਉਣ ਅਤੇ ਆਈ.ਪੀ.ਐੱਲ. ਵੇਖਣ।

PunjabKesari

ਯੂ.ਏ.ਈ. ਦੇ ਜਨਰਲ ਸਕੱਤਰ ਨੇ ਕਿਹਾ ਕਿ ਅਜਿਹੇ ਵੱਡੇ ਈਵੈਂਟ ਨੂੰ ਵੇਖਣ ਲਈ ਸਥਾਨਕ ਲੋਕ ਕਾਫੀ ਉਤਸ਼ਾਹਿਤ ਹਨ। ਅਸੀਂ ਸਟੇਡੀਅਮ ’ਚ ਪ੍ਰਸ਼ੰਸਕਾਂ ਨੂੰ ਲਾਉਣ ਲਈ ਸਰਕਾਰ ਨੂੰ ਛੋਟ ਦੇਣ ਲਈ ਕਹਾਂਗੇ। ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਦੁਬਈ ’ਚ ਹਲਾਤਾਂ ’ਚ ਸੁਧਾਰ ਤੋਂ ਬਾਅਦ ਕਰਫਿਊ ਹਟਾ ਦਿੱਤਾ ਗਿਆ ਹੈ ਜਦਕਿ ਅਬੁਧਾਬੀ ਅਤੇ ਸ਼ਾਰਜਾਹ ’ਚ ਅਜੇ ਵੀ ਪ੍ਰੋਟੋਕਾਲ ਅਤੇ ਪਾਬੰਦੀਆਂ ਹਨ। ਉਥੇ ਹੀ ਦੁਬਈ ’ਚ ਲੋਕਾਂ ਨੂੰ ਆਉਣ ਦੀ ਮਨਜ਼ੂਰੀ ਸਮੇਤ ਰੈਸਤਰਾਂ ਅਤੇ ਸਮਾਜਿਕ ਦੂਰੀ ਅਤੇ ਸੁਰੱਖਿਆ ਦੇ ਨਾਲ 30 ਤੋਂ 50 ਫੀਸਦੀ ਲੋਕਾਂ ਦੇ ਆਉਣ ਦੀ ਮਨਜ਼ੂਰੀ ਹੈ। 


author

Rakesh

Content Editor

Related News