IPL ਨਿਲਾਮੀ ''ਚ ਉਭਰਦੇ ਭਾਰਤੀਆਂ ਅਤੇ ਅਫਗਾਨ ਖਿਡਾਰੀਆਂ ''ਤੇ ਰਹਿਣਗੀਆਂ ਨਿਗਾਹਾਂ

02/19/2017 3:22:14 PM

ਬੈਂਗਲੁਰੂ— ਇੰਡੀਅਨ ਪ੍ਰੀਮੀਅਰ ਲੀਗ ਦੇ ਲਈ ਦਸਵੇਂ ਟੂਰਨਾਮੈਂਟ ਦੇ ਲਈ ਕੱਲ ਇੱਥੇ ਜਦੋਂ ਨਿਲਾਮੀ ਸ਼ੁਰੂ ਹੋਵੇਗੀ ਤਾਂ ਸਾਰੀਆਂ 8 ਫ੍ਰੈਂਚਾਈਜ਼ੀ ਟੀਮਾਂ ਉਨ੍ਹਾਂ ਭਾਰਤੀ ਖਿਡਾਰੀਆਂ ਨੂੰ ਖਰੀਦਣ ''ਤੇ ਆਪਣਾ ਧਿਆਨ ਕੇਂਦਰਤ ਕਰਨਗੀਆਂ ਜਿਨ੍ਹਾਂ ਨੇ ਅਜੇ ਤੱਕ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ ਪਰ ਘਰੇਲੂ ਪੱਧਰ ''ਤੇ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ।

ਨੀਲਾਮੀ ''ਚ 350 ਤੋਂ ਵੱਧ ਖਿਡਾਰੀ ਸ਼ਾਮਲ ਹਨ ਜਿਨ੍ਹਾਂ ''ਚੋਂ ਵੱਧ ਤੋਂ ਵੱਧ 76 ਨੂੰ ਲਿਆ ਜਾ ਸਕਦਾ ਹੈ। ਇਹ ਦਸ ਸਾਲ ਦੇ ਚਕੱਰ ਦੀ ਆਖਰੀ ਨਿਲਾਮੀ ਹੋਵੇਗੀ ਜਿਸ ਤੋਂ ਬਾਅਦ ਅਗਲੇ ਸਾਲ ਦੇ ਟੂਰਨਾਮੈਂਟ ਦੇ ਲਈ ਸਾਰੇ ਖਿਡਾਰੀ ਫਿਰ ਤੋਂ ਨਿਲਾਮੀ ਪੂਲ ''ਚ ਸ਼ਾਮਲ ਹੋਣਗੇ। ਇਕ ਟੀਮ ਆਪਣੇ ਖਿਡਾਰੀਆਂ ਦੀ ਗਿਣਤੀ ਵੱਧ ਤੋਂ ਵੱਧ 27 ਤੱਕ ਰੱਖ ਸਕਦੀ ਹੈ ਪਰ ਜ਼ਿਆਦਾਤਰ ਫ੍ਰੈਂਚਾਈਜ਼ੀਆਂ 22 ਤੋਂ 24 ਖਿਡਾਰੀਆਂ ਦੀ ਟੀਮ ਬਣਾਉਣਾ ਪਸੰਦ ਕਰਦੀਆਂ ਹਨ।

ਖਿਡਾਰੀਆਂ ਦਾ ਆਧਾਰ ਮੁੱਲ 10 ਲੱਖ ਤੋਂ 2 ਕਰੋੜ ਰੁਪਏ ਦੇ ਵਿਚਾਲੇ ਹੈ। ਇਸ ''ਚੋਂ ਸਈਅਦ ਮੁਸ਼ਤਾਕ ਅਲੀ ਟਰਾਫੀ ''ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖਿਡਾਰੀਆਂ ਦੇ ਲਈ ਲੰਬੇ ਦਾਅ ਲਗਾਏ ਜਾ ਸਕਦੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੈਸਟ ਮਾਹਰ ਇਸ਼ਾਂਤ ਸ਼ਰਮਾ ਆਪਣੇ ਆਧਾਰ ਮੁੱਲ 2 ਕਰੋੜ ਰੁਪਏ ''ਤੇ ਫ੍ਰੈਂਚਾਈਜ਼ੀ ਦਾ ਧਿਆਨ ਖਿੱਚ ਪਾਉਂਦੇ ਹਨ ਜਾਂ ਨਹੀਂ। ਵੱਡੇ ਆਧਾਰ ਮੁੱਲ ਅਤੇ ਛੋਟੇ ਫਾਰਮੈਟ ਦੇ ਮੁਤਾਬਕ ਗੇਂਦਬਾਜ਼ੀ ਨਹੀਂ ਕਰ ਸਕਣ ਦੇ ਕਾਰਨ ਇਸ਼ਾਂਤ ''ਤੇ ਦਾਅ ਲਗਾਉਣਾ ਆਸਾਨ ਨਹੀਂ ਹੋਵੇਗਾ। ਉਹ ਅਜੇ ਭਾਰਤੀ ਟੀਮ ਦੇ ਖਿਡਾਰੀ ਹਨ ਅਤੇ ਬ੍ਰਾਂਡ ''ਚ ਇਕ ਚਿਹਰੇ ਦੇ ਤੌਰ ''ਤੇ ਉਨ੍ਹਾਂ ''ਤੇ ਕੋਈ ਵੀ ਟੀਮ ਨਿਵੇਸ਼ ਨਹੀਂ ਕਰ ਸਕਦੀ ਹੈ। ਪਰ ਹੁਣ ''ਆਈ.ਪੀ.ਐੱਲ. ਮਾਹਰ'' ਦੇ ਰੂਪ ''ਚ ਪਛਾਣ ਬਣਾ ਚੁੱਕੇ ਇਰਫਾਨ ਪਠਾਨ ਦੇ ਲਈ ਬੋਲੀ ਲਗਾਈ ਜਾ ਸਕਦੀ ਹੈ। ਉਨ੍ਹਾਂ ਦਾ ਆਧਾਰ ਮੁੱਲ 50 ਲੱਖ ਰੁਪਏ ਹੈ। ਤੇਜ਼ ਗੇਂਦਬਾਜ਼ ਵਰੁਣ ਆਰੋਨ ਵੀ ਟੀਮਾਂ ਨੂੰ ਆਕਰਸ਼ਿਤ ਕਰ ਸਕਦੇ ਹਨ। ਉਨ੍ਹਾਂ ਦਾ ਆਧਾਰ ਮੁੱਲ 30 ਲੱਖ ਰੁਪਏ ਹੈ।


Related News